GTA News Media

Top Info Bar
22.1°C Toronto Loading date...
Health Punjab

ਕੋਵਿਡ-19 ਬੂਸਟਰ ਡੋਜ਼ ਦੇ ਫਾਇਦਿਆਂ ਬਾਰੇ ਮਾਹਰਾਂ ਦੀ ਰਾਇ ਅਸਪੱਸ਼ਟ

ਕੋਵਿਡ-19 ਬੂਸਟਰ ਡੋਜ਼ ਦੇ ਫਾਇਦਿਆਂ ਬਾਰੇ ਮਾਹਰਾਂ ਦੀ ਰਾਇ ਅਸਪੱਸ਼ਟ
Share this post via:

ਵੈਸਟਰਨ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਬੂਸਟਰ ਡੋਜ਼ ਲਵਾਉਣ ਨਾਲ ਇਸ ਸਾਲ ਕੈਂਪਸ ਉੱਤੇ ਕੋਵਿਡ-19 ਫੈਲਣ ਦਾ ਖਤਰਾ ਘੱਟ ਰਹੇਗਾ। ਯੂਨੀਵਰਸਿਟੀ ਵੱਲੋਂ ਆਪਣੇ ਸਟਾਫ ਤੇ ਵਿਦਿਆਰਥੀਆਂ ਲਈ ਬੂਸਟਰ ਦੀ ਡੋਜ਼ ਲਾਜ਼ਮੀ ਕੀਤੀ ਗਈ ਹੈ, ਪਰ ਸਾਰੇ ਇਨਫੈਕਸ਼ੀਅਸ ਡਜ਼ੀਜ਼ ਮਾਹਿਰ ਇਸ ਡੋਜ਼ ਦੇ ਫਾਇਦਿਆਂ ਨਾਲ ਇਤਫਾਕ ਨਹੀਂ ਰੱਖਦੇ।
ਇਨਫੈਕਸ਼ੀਅਸ ਡਜ਼ੀਜ਼ ਮਾਹਿਰ ਡਾ· ਮਾਰਥਾ ਫੁਲਫੋਰਡ ਦਾ ਕਹਿਣਾ ਹੈ ਕਿ ਉਹ ਵੈਕਸੀਨ ਦੀ ਸਮੁੱਚੀ ਮੈਡੀਕਲ ਅਹਿਮੀਅਤ ਨੂੰ ਸਮਝਦੀ ਹੈ ਪਰ ਪਬਲਿਕ ਹੈਲਥ ਲਈ ਬੂਸਟਰ ਸ਼ੌਟਸ ਨੂੰ ਲਾਜ਼ਮੀ ਕੀਤੇ ਜਾਣ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬੂਸਟਰ ਸ਼ੌਟ ਲਵਾਉਣਾ ਚਾਹੀਦਾ ਹੈ ਜਾਂ ਨਹੀਂ ਇਹ ਫੈਸਲਾ ਹਰੇਕ ਵਿਅਕਤੀ ਦਾ ਨਿਜੀ ਮਾਮਲਾ ਹੋਣਾ ਚਾਹੀਦਾ ਹੈ। ਉਨ੍ਹਾਂ ਓਮਾਇਕ੍ਰੌਨ ਤੇ ਸਬ ਵੇਰੀਐਂਟਸ ਦੇ ਫੈਲਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਕੋਵਿਡ ਵੈਕਸੀਨਜ਼ ਇਸ ਨੂੰ ਅੱਗੇ ਫੈਲਣ ਤੋਂ ਨਹੀਂ ਰੋਕਦੀਆਂ।
ਉਨ੍ਹਾਂ ਅੱਗੇ ਕਿਹਾ ਕਿ ਬਜ਼ੁਰਗਾਂ, ਇਮਿਊਨੋ ਕੰਪਰੋਮਾਈਜ਼ਡ ਵਿਅਕਤੀਆਂ ਲਈ ਬੂਸਟਰ ਸ਼ੌਟ ਲਾਹੇਵੰਦ ਹੋ ਸਕਦੇ ਹਨ ਪਰ ਜਿਨ੍ਹਾਂ ਨੌਜਵਾਨਾਂ ਨੇ ਪਹਿਲਾਂ ਹੀ ਦੋ ਡੋਜ਼ਾਂ ਲਵਾ ਲਈਆਂ ਹਨ ਜਾਂ ਜਿਹੜਾ ਕੋਵਿਡ-19 ਤੋਂ ਰਿਕਵਰ ਕਰ ਚੁੱਕਿਆ ਹੈ, ਉਸ ਲਈ ਇਸ ਤਰ੍ਹਾਂ ਬੂਸਟਰ ਡੋਜ਼ ਦੀ ਕੋਈ ਲੋੜ ਨਹੀਂ।

ਦੂਜੇ ਪਾਸੇ ਡਲਹਾਊਜ਼ੀ ਯੂਨੀਵਰਸਿਟੀ ਦੀ ਐਸੋਸਿਏਟ ਪ੍ਰੋਫੈਸਰ ਆਫ ਪੈਡੀਐਟ੍ਰਿਕਸ, ਕਮਿਊਨਿਟੀ ਹੈਲਥ ਐਂਡ ਐਪਿਡੇਮੌਲੋਜੀ ਕਰੀਨਾ ਟੌਪ ਨੇ ਕਿਹਾ ਕਿ ਉਹ ਇਨ੍ਹਾਂ ਬੂਸਟਰ ਡੋਜ਼ਾਂ ਦੀ ਹਮਾਇਤ ਕਰਦੀ ਹੈ।

ਵੈਸਟਰਨ ਯੂਨੀਵਰਸਿਟੀ ਦੇ ਪ੍ਰੋਵੋਸਟ ਤੇ ਵਾਈਸ ਪ੍ਰੈਜ਼ੀਡੈਂਟ ਫਲੋਰੈਂਟਾਈਨ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਵੱਲੋਂ ਸਟਾਫ ਤੇ ਬੱਚਿਆਂ ਨੂੰ ਇਸ ਸਾਲ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦਾ ਫੈਸਲਾ ਬਹੁਤ ਸੋਚ ਵਿਚਾਰ ਤੋਂ ਬਾਅਦ ਤੇ ਮਾਹਿਰਾਂ ਦੀ ਰਾਇ ਅਨੁਸਾਰ ਹੀ ਲਿਆ ਗਿਆ ਹੈ।