GTA News Media

Top Info Bar
22.1°C Toronto Loading date...
Punjab Toronto/GTA

ਬਰੈਂਪਟਨ ਵਿੱਚ ਦੋ ਧੜਿਆਂ ਵਿਚਾਲੇ ਹੋਈ ਲੜਾਈ ,ਚੱਲੀਆਂ ਤਲਵਾਰਾਂ

ਬਰੈਂਪਟਨ ਵਿੱਚ ਦੋ ਧੜਿਆਂ ਵਿਚਾਲੇ ਹੋਈ ਲੜਾਈ ,ਚੱਲੀਆਂ ਤਲਵਾਰਾਂ
Share this post via:

ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰੈਂਪਟਨ ਵਿੱਚ  ਸ਼ੈਰੀਡਨ ਕਾਲਜ ਦੇ ਡੇਵਿਸ ਕੈਂਪਸ ਨੇੜੇ ਮੈਕਲਾਫਲਿਨ ਰੋਡ ਤੇ ਸਟੀਲਜ਼ ਐਵਨਿਊ ਵੈਸਟ ਦੇ ਪਾਰਕਿੰਗ ਲੌਟ ਵਿੱਚ  ਦੋ ਧੜਿਆਂ ਵਿਚਾਲੇ ਲੜਾਈ ਹੋਈ। ਹਾਸਲ ਹੋਈ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਨੇ ਹੱਥ ਵਿੱਚ ਤਲਵਾਰ ਵਰਗੀ ਕੋਈ ਚੀਜ਼ ਫੜ੍ਹੀ ਹੋਈ ਹੈ ਤੇ ਉਹ ਉਸ ਨੂੰ ਹਵਾ ਵਿੱਚ ਲਹਿਰਾ ਰਿਹਾ ਹੈ।
ਪੀਲ ਰੀਜਨਲ ਪੁਲਿਸ ਦੇ ਬੁਲਾਰੇ ਨੇ ਆਖਿਆ ਕਿ ਸੋਸ਼ਲ ਮੀਡੀਆ ਉੱਤੇ ਸਰਕੂਲੇਟ ਹੋ ਰਹੀ ਇਸ ਤਰ੍ਹਾਂ ਦੀ ਵੀਡੀਓ ਬਾਰੇ ਸਾਨੂੰ ਪਤਾ ਹੈ। ਉਨ੍ਹਾਂ ਆਖਿਆ ਕਿ ਜੇ ਕਿਸੇ ਵਿਅਕਤੀ ਕੋਲ ਇਸ ਸਬੰਧ ਵਿੱਚ ਕੋਈ ਹੋਰ ਫੁਟੇਜ ਜਾਂ ਜਾਣਕਾਰੀ ਹੈ ਤਾਂ ਉਹ ਸਾਨੂੰ ਸੰਪਰਕ ਕਰ ਸਕਦਾ ਹੈ।

ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਈ ਲੋਕ ਸ਼ਾਮਲ ਸਨ ਤੇ ਕਈਆਂ ਵੱਲੋਂ ਇੱਕ ਦੂਜੇ ਨੂੰ ਕੁੱਟਿਆ ਮਾਰਿਆ ਗਿਆ। ਉਨ੍ਹਾਂ ਆਖਿਆ ਕਿ ਇਸ ਝਗੜੇ ਕਾਰਨ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ ਪਰ ਉਹ ਜਾਨਲੇਵਾ ਨਹੀਂ ਹਨ। ਪੀਲ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਘਟਨਾ ਦੀਆਂ ਹੋਰ ਵੀਡੀਓਜ਼ ਦੀ ਭਾਲ ਕਰ ਰਹੀ ਹੈ।