GTA News Media

Top Info Bar
22.1°C Toronto Loading date...
Canada Punjab

ਕੈਨੇਡਾ ਵਿੱਚ 2023 ਵਿੱਚ ਘਰਾਂ ਦੀਆਂ ਕੀਮਤਾਂ 25 % ਤੱਕ ਡਿੱਗਣ ਦੀ ਸੰਭਾਵਨਾ

ਕੈਨੇਡਾ ਵਿੱਚ 2023 ਵਿੱਚ ਘਰਾਂ ਦੀਆਂ ਕੀਮਤਾਂ 25 % ਤੱਕ ਡਿੱਗਣ ਦੀ ਸੰਭਾਵਨਾ
Share this post via:

ਟੀਡੀ ਬੈਂਕ ਦੀ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਘਰਾਂ ਦੀ ਔਸਤ ਕੀਮਤ 2023 ਦੀ ਪਹਿਲੀ ਤਿਮਾਹੀ ਤੱਕ 20 ਤੋਂ 25 % ਤੱਕ ਘੱਟ ਸਕਦੀ ਹੈ।

ਸੋਮਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਮਾਰਗੇਜ ਤੇ ਵਿਆਜ਼ ਦਰਾਂ ਵਿੱਚ ਵਾਧਾ ਹੋਣ ਤੋਂ ਬਾਅਦ ਗਰਮੀਆਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਕੁੱਝ ਗਿਰਾਵਟ ਦਰਜ ਕੀਤੀ ਗਈ। ਕਈਆਂ ਨੂੰ ਉਮੀਦ ਹੈ ਕਿ ਇਹ ਗਿਰਾਵਟ ਇਸ ਸਾਲ ਦੇ ਅੰਤ ਤੇ ਸਰਦੀਆਂ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ।

CREA ਦੇ ਤਾਜ਼ਾ ਡਾਟਾ ਅਨੁਸਾਰ ਜੁਲਾਈ ਵਿੱਚ ਘਰਾਂ ਦੀਆਂ ਕੀਮਤਾਂ 629,971 ਡਾਲਰ ਸਨ, ਜੋ ਕਿ ਪਿਛਲੇ ਸਾਲ ਜੁਲਾਈ ਵਿੱਚ 662,924 ਡਾਲਰ ਨਾਲੋਂ 5 % ਘੱਟ ਸਨ। ਸੀਜ਼ਨਲ ਐਡਜਸਟਮੈਂਟ ਦੇ ਹਿਸਾਬ ਨਾਲ ਇਹ ਜੂਨ ਦੇ ਮਹੀਨੇ ਨਾਲੋਂ 3 % ਘੱਟ ਭਾਵ 650,760 ਡਾਲਰ ਸਨ।

ਟੀਡੀ ਦੀ ਇਸ ਰਿਪੋਰਟ ਵਿੱਚ ਕੀਮਤਾਂ ਵਿੱਚ ਜਿਹੜੀ ਕਮੀ ਦਰਸਾਈ ਗਈ ਹੈ ਉਸ ਤਰ੍ਹਾਂ ਦੀ ਗਿਰਾਵਟ 1980 ਵਿੱਚ ਵੀ ਆਈ ਸੀ ਜਦੋਂ ਡਾਟਾ ਇੱਕਠਾ ਕਰਨਾ ਸ਼ੁਰੂ ਕੀਤਾ ਗਿਆ ਸੀ, ਪਰ ਮਹਾਂਮਾਰੀ ਦੌਰਾਨ ਇਨ੍ਹਾਂ ਘਰਾਂ ਦੀਆਂ ਕੀਮਤਾਂ ਵਿੱਚ ਬੇਹਿਸਾਬੇ ਢੰਗ ਨਾਲ ਵਾਧਾ ਦਰਜ ਕੀਤਾ ਗਿਆ। ਐਨੀ ਤੇਜ਼ੀ ਨਾਲ ਘਰਾਂ ਦੀਆਂ ਕੀਮਤਾਂ ਕਈ ਦਹਾਕਿਆਂ ਵਿੱਚ ਪਹਿਲੀ ਵਾਰੀ ਇਸ ਵਾਰੀ ਵਧੀਆਂ, ਕੰਜਿ਼ਊਮਰਜ਼ ਦੀਆਂ ਆਮਦਨਾਂ ਵਿੱਚ ਵਾਧਾ ਦਰਜ ਕੀਤਾ ਗਿਆ ਤੇ ਲੋੜੋਂ ਵੱਧ ਬਚਤ ਦੇ ਨਾਲ ਨਾਲ ਨਵੀਂ ਤੇ ਰੀਸੇਲ ਮਾਰਕਿਟ ਦੀਆਂ ਘੱਟ ਲਿਸਟਾਂ ਹਨ।

ਫਰਵਰੀ ਵਿੱਚ 817,253 ਡਾਲਰ ਤੱਕ ਵੱਧ ਰਹਿਣ ਤੋਂ ਬਾਅਦ 2023 ਦੇ ਅੰਤ ਤੱਕ ਇਨ੍ਹਾਂ ਕੀਮਤਾਂ ਵਿੱਚ 15 % ਦੀ ਕਮੀ ਹੋਣ ਦੀ ਉਮੀਦ ਹੈ।ਪਰ ਹੁਣ ਇੱਕ ਵਾਰੀ ਮੁੜ ਐਡਜਸਟ ਕੀਤੀ ਗਈ ਕੌਮੀ ਔਸਤ ਅਨੁਸਾਰ ਇਨ੍ਹਾਂ ਕੀਮਤਾਂ ਵਿੱਚ 20 ਤੇ 25 % ਕਮੀ ਆਵੇਗੀ।