GTA News Media

Top Info Bar
22.1°C Toronto Loading date...
Punjab Toronto/GTA

ਟਰਾਂਸਪੋਰਟ ਤੇ ਪਿੱਕਅੱਪ ਟਰੱਕ ਦੀ ਟੱਕਰ ਵਿੱਚ ਇੱਕ ਜ਼ਖ਼ਮੀ

ਟਰਾਂਸਪੋਰਟ ਤੇ ਪਿੱਕਅੱਪ ਟਰੱਕ ਦੀ ਟੱਕਰ ਵਿੱਚ ਇੱਕ ਜ਼ਖ਼ਮੀ
Share this post via:

ਬੁੱਧਵਾਰ ਰਾਤ ਨੂੰ ਮਿਸੀਸਾਗਾ ਵਿੱਚ ਹਾਈਵੇਅ 401 ਉੱਤੇ ਹੋਏ ਹਾਦਸੇ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਇਹ ਹਾਦਸਾ ਰਾਤੀਂ 11:55 ਵਜੇ ਹੁਰੌਨਤਾਰੀਓ ਸਟਰੀਟ ਤੇ ਮੈਵਿਸ ਰੋਡ ਦਰਮਿਆਨ ਪੱਛਮ ਵਾਲੀਆਂ 401 ਐਕਸਪ੍ਰੈੱਸ ਲੇਨਜ਼ ਉੱਤੇ ਵਾਪਰਿਆ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਪਿੱਕਅੱਪ ਟਰੱਕ ਟਰਾਂਸਪੋਰਟ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾਉਣ ਤੋਂ ਬਾਅਦ ਉਸ ਦੇ ਹੇਠਾਂ ਜਾ ਵੜਿਆ।

ਪੈਰਾਮੈਡਿਕਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਮਲਬੇ ਵਿੱਚ ਹੀ ਦੱਬ ਗਿਆ ਤੇ ਉਸ ਨੂੰ ਮਲਬੇ ਵਿੱਚੋਂ ਬਾਹਰ ਕੱਢਣ ਲਈ ਕ੍ਰਿਊ ਨੂੰ ਪਿੱਕਅੱਪ ਟਰੱਕ ਨੂੰ ਕੱਟਣਾ ਪਿਆ। ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।