GTA News Media

Top Info Bar
22.1°C Toronto Loading date...
Punjab Toronto/GTA

ਅੱਜ ਤੋਂ 5 ਤੋਂ 11 ਸਾਲ ਦੇ ਬੱਚਿਆਂ ਲਈ ਮਾਪੇ ਬੁੱਕ ਕਰਵਾ ਸਕਦੇ ਹਨ ਕੋਵਿਡ-19 ਦੀ ਬੂਸਟਰ ਡੋਜ਼

ਅੱਜ ਤੋਂ 5 ਤੋਂ 11 ਸਾਲ ਦੇ ਬੱਚਿਆਂ ਲਈ ਮਾਪੇ ਬੁੱਕ ਕਰਵਾ ਸਕਦੇ ਹਨ ਕੋਵਿਡ-19 ਦੀ ਬੂਸਟਰ ਡੋਜ਼
Share this post via:

ਓਨਟਾਰੀਓ ਵਿੱਚ ਰਹਿਣ ਵਾਲੇ ਮਾਪੇ ਅੱਜ ਤੋਂ ਆਪਣੇ ਬੱਚਿਆਂ ਲਈ ਕੋਵਿਡ-19 ਦੇ ਬੂਸਟਰ ਸ਼ੌਟਸ ਬੁੱਕ ਕਰਵਾ ਸਕਣਗੇ। ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਇਹ ਅਪੁਆਇੰਟਮੈਂਟਸ ਪ੍ਰੋਵਿੰਸ ਦੇ ਵੈਕਸੀਨ ਪੋਰਟਲ ਉੱਤੇ ਸਵੇਰੇ 8:00 ਵਜੇ ਤੋਂ ਬੁੱਕ ਕਰਵਾਈਆਂ ਜਾ ਸਕਣਗੀਆਂ।

ਅਪੁਆਇੰਟਮੈਂਟਸ ਲੋਕਲ ਪਬਲਿਕ ਹੈਲਥ ਯੂਨਿਟਸ ਰਾਹੀਂ ਵੀ ਬੁੱਕ ਕਰਵਾਈਆਂ ਜਾ ਸਕਣਗੀਆਂ ਤੇ ਇਸ ਤੋਂ ਇਲਾਵਾ ਕੁੱਝ ਫਾਰਮੇਸੀਜ਼ ਤੇ ਹੈਲਥ ਕੇਅਰ ਪ੍ਰੋਵਾਈਡਰਜ਼ ਰਾਹੀਂ ਵੀ ਇਹ ਬੁੱਕ ਕਰਵਾਈਆਂ ਜਾ ਸਕਣਗੀਆਂ।

ਇਸ ਮਹੀਨੇ ਦੇ ਸ਼ੁਰੂ ਵਿੱਚ ਹੈਲਥ ਕੈਨੇਡਾ ਨੇ ਆਖਿਆ ਸੀ ਕਿ ਉਸ ਵੱਲੋਂ ਇਸ ਉਮਰ ਵਰਗ ਦੇ ਬੱਚਿਆਂ ਲਈ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਬੂਸਟਰ ਡੋਜ਼ ਵਜੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਏਜੰਸੀ ਨੇ ਆਖਿਆ ਕਿ ਤੀਜੀ ਡੋਜ਼, ਦੂਜੀ ਡੋਜ਼ ਤੋਂ ਘੱਟੋ ਘੱਟ ਛੇ ਮਹੀਨੇ ਬਾਅਦ ਦਿੱਤੀ ਜਾਣੀ ਚਾਹੀਦੀ ਹੈ।