GTA News Media

Top Info Bar
22.1°C Toronto Loading date...
Health Punjab Toronto/GTA

ਮਾਰਖਮ ਦੇ ਰੈਸਟੋਰੈਂਟ ‘ਚ ਖਾਣਾ-ਖਾਣ ਨਾਲ ਹੋਈ Food poisoning ਦੀ ਜਾਂਚ, ਮਸਾਲੇ ਵਿੱਚ ਪਾਇਆ ਗਿਆ ਐਕੋਨਾਈਟ ਟੌਕਸਿਨ

ਮਾਰਖਮ ਦੇ ਰੈਸਟੋਰੈਂਟ ‘ਚ ਖਾਣਾ-ਖਾਣ ਨਾਲ ਹੋਈ Food poisoning ਦੀ ਜਾਂਚ, ਮਸਾਲੇ ਵਿੱਚ ਪਾਇਆ ਗਿਆ ਐਕੋਨਾਈਟ ਟੌਕਸਿਨ
Share this post via:

ਯੌਰਕ ਰੀਜਨ ਪਬਲਿਕ ਹੈਲਥ ਵੱਲੋਂ ਮਾਰਖਮ ਦੇ ਰੈਸਟੋਰੈਂਟ ਵਿਖੇ ਖਾਣਾ ਖਾਣ ਕਾਰਨ ਬਿਮਾਰ ਪਏ ਲੋਕਾਂ ਦੇ ਮਾਮਲੇ ਵਿੱਚ ਜ਼ਹਿਰੀਲੇ ਸਰੋਤ ਦਾ ਪਤਾ ਲਾਉਣ ਦੀ ਪੁਸ਼ਟੀ ਕੀਤੀ ਗਈ ਹੈ।

ਏਜੰਸੀ ਦਾ ਕਹਿਣਾ ਹੈ ਕਿ ਰੈਸਟੋਰੈਂਟ ਵੱਲੋਂ ਵਰਤੇ ਜਾਣ ਵਾਲੇ ਪਾਊਡਰ ਵਿੱਚ ਐਕੋਨਾਈਟ ਟੌਕਸਿਨ ਪਾਇਆ ਗਿਆ ਹੈ।

ਯੌਰਕ ਰੀਜਨ ਮੈਡੀਕਲ ਆਫੀਸਰ ਆਫ ਹੈਲਥ ਡਾ·ਬੈਰੀ ਪਾਕਸ ਨੇ ਕਿਹਾ ਕਿ ਰੈਸਟੋਰੈਂਟ ਵਿੱਚ ਵਰਤੇ ਜਾਣ ਵਾਲੇ ਮਿਸਟਰ ਰਾਈਟ ਬ੍ਰੈਂਡ ਦੇ ਕੀਮਪਫੇਰੀਆ ਗੈਲਾਂਗਾ ਪਾਊਡਰ ਦੀ ਵਰਤੋਂ ਕਾਰਨ ਹੀ ਲੋਕ ਬਿਮਾਰ ਹੋਏ। ਉਨ੍ਹਾਂ ਦੱਸਿਆ ਕਿ ਇਸ ਪਾਊਡਰ ਦੀ ਪੈਕੇਜਿੰਗ ਉੱਤੇ ਏਟੀ154 ਕੋਡ ਹੈ।

ਇਸੇ ਬ੍ਰੈਂਡ ਦੇ ਇਸ ਪਾਊਡਰ ਨਾਲ ਸਬੰਧਤ ਹੋਰ ਸੈਂਪਲ ਭਾਵੇਂ ਨੈਗੇਟਿਵ ਆਏ ਹਨ ਪਰ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਇਸ ਪਾਊਡਰ ਦੀ ਵਰਤੋਂ ਨਾ ਕੀਤੀ ਜਾਵੇ।

ਪਬਲਿਕ ਹੈਲਥ ਨੇ ਦੱਸਿਆ ਕਿ ਇਸ ਪੋ੍ਡਕਟ ਦੇ ਵਿਕਰੇਤਾ ਵੱਲੋਂ ਵਾਲੰਟੀਅਰ ਤੌਰ ਉੱਤੇ ਪਾਊਡਰ ਦੇ ਪੈਕੇਜ ਵਾਪਿਸ ਮੰਗਵਾ ਲਏ ਗਏ ਹਨ।

ਇਸ ਦੌਰਾਨ ਪਬਲਿਕ ਹੈਲਥ ਨੇ ਦੱਸਿਆ ਕਿ ਸਿਰਫ ਇੱਕ ਵਿਅਕਤੀ ਹੀ ਹਸਪਤਾਲ ਵਿੱਚ ਹੈ ਤੇ ਬਾਕੀ ਲੋਕ ਜਿਹੜੇ ਮਾਰਖਮ ਦੇ ਡਿਲਾਈਟ ਰੈਸਟੋਰੈਂਟ ਐਂਡ ਬਾਰਬੀਕਿਊ ਵਿੱਚ ਖਾਣਾ ਖਾ ਕੇ ਬਿਮਾਰ ਹੋਏ ਸਨ, ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।

ਡਿਲਾਈਟ ਰੈਸਟੋਰੈਂਟ ਐਂਡ ਬਾਰਬੀਕਿਊ ਦੀ ਕੀਤੀ ਗਈ ਜਾਂਚ ਤੋਂ ਬਾਅਦ ਇਸ ਨੂੰ ਮੁੜ ਖੋਲ੍ਹੇ ਜਾਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।