GTA News Media

Top Info Bar
22.1°C Toronto Loading date...
Toronto/GTA

ਮਿਸੀਸਾਗਾ: ਨਾਈਟਕਲੱਬ ਦੇ ਬਾਹਰ ਚੱਲੀ ਗੋਲੀ, ਦੋ ਜ਼ਖ਼ਮੀ

ਮਿਸੀਸਾਗਾ: ਨਾਈਟਕਲੱਬ ਦੇ ਬਾਹਰ ਚੱਲੀ ਗੋਲੀ, ਦੋ ਜ਼ਖ਼ਮੀ
Share this post via:

ਮਿਸੀਸਾਗਾ ਵਿੱਚ ਐਤਵਾਰ ਨੂੰ ਨਾਈਟ ਕਲੱਬ ਦੇ ਬਾਹਰ ਦੋ ਵਿਅਕਤੀਆਂ ਨੂੰ ਗੋਲੀ ਮਾਰੇ ਜਾਣ ਦੀ ਘਟਨਾ ਵਾਪਰਨ ਤੋਂ ਬਾਅਦ, ਪੀਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਸਵੇਰੇ 3:00 ਵਜੇ ਐਗਲਿੰਟਨ ਐਵਨਿਊ ਈਸਟ ਤੇ ਡਿਕਸੀ ਰੋਡ ਸਥਿਤ ਨਾਈਟਕਲੱਬ ਉੱਤੇ ਵਾਪਰੀ ਘਟਨਾ ਬਾਰੇ ਕਾਲ ਆਈ। ਪੁਲਿਸ ਨੂੰ ਹੁਰੌਨਤਾਰੀਓ ਰੋਡ ਤੇ ਰੌਬਰਟ ਸਪੈਕ ਪਾਰਕਵੇਅ ਵਿਖੇ ਇੱਕ ਗੱਡੀ ਵਿੱਚ ਦੋ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲੇ। ਇੱਕ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਤੇ ਦੂਜੇ ਵਿਅਕਤੀ ਨੂੰ ਬਹੁਤਾ ਨੁਕਸਾਨ  ਨਹੀਂ ਹੋਇਆ ਸੀ।

ਪੁਲਿਸ ਵੱਲੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਸ਼ੱਕੀਆ ਸਬੰਧੀ ਕੋਈ ਵੇਰਵਾ ਹੀ ਜਾਰੀ ਕੀਤਾ ਗਿਆ ਹੈ।