GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ ਹਾਈਵੇਅ 401’ਤੇ ਟੱਕਰ ਤੋਂ ਬਾਅਦ ਮਹਿਲਾ ਡਰਾਈਵਰ ਦੀ ਮੌਤ

ਟੋਰਾਂਟੋ ਹਾਈਵੇਅ 401’ਤੇ ਟੱਕਰ ਤੋਂ ਬਾਅਦ ਮਹਿਲਾ ਡਰਾਈਵਰ ਦੀ ਮੌਤ
Share this post via:

ਟੋਰਾਂਟੋ ‘ਚ ਹਾਈਵੇਅ 401 ‘ਤੇ ਸਵੇਰੇ ਹੋਈ ਟੱਕਰ ਤੋਂ ਬਾਅਦ ਇਕ ਮਹਿਲਾ ਡਰਾਈਵਰ ਦੀ ਮੌਤ ਹੋ ਗਈ। ਸਵੇਰੇ 8 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਨੀਲਸਨ ਰੋਡ ਦੇ ਨੇੜੇ ਹਾਈਵੇਅ ਦੀਆਂ ਪੂਰਬੀ ਪਾਸੇ ਦੀਆਂ ਕੁਲੈਕਟਰ ਲੇਨਾਂ ਵਿੱਚ ਦੋ ਵਾਹਨ ਆਪਸ ਵਿੱਚ ਟਕਰਾ ਗਏ।

ਸੇਡਾਨ ਦੀ ਮਹਿਲਾ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀ ਪਛਾਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

SUV ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ।

ਹਾਈਵੇਅ ਦੀਆਂ ਪੂਰਬੀ ਪਾਸੇ ਦੀਆਂ ਕੁਲੈਕਟਰ ਲੇਨਾਂ ਨੂੰ ਮਾਰਖਮ ਰੋਡ ‘ਤੇ ਜਾਂਚ ਲਈ ਬੰਦ ਕਰ ਦਿੱਤਾ ਗਿਆ ਹੈ।