GTA News Media

Top Info Bar
22.1°C Toronto Loading date...
Canada

ਹਵਾਈ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ; ਇਸ ਹਫਤੇ ਲਾਗੂ ਹੋਣਗੇ ਨਵੇਂ ਨਿਯਮ

ਹਵਾਈ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ; ਇਸ ਹਫਤੇ ਲਾਗੂ ਹੋਣਗੇ ਨਵੇਂ ਨਿਯਮ
Share this post via:

ਇਸ ਹਫਤੇ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਰੀਫੰਡ ਸਬੰਧੀ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਪਰ ਇਨ੍ਹਾਂ ਨਵੇਂ ਨਿਯਮਾਂ ਦੇ ਸਬੰਧ ਵਿੱਚ ਕੰਜਿ਼ਊਮਰ ਐਡਵੋਕੇਟਸ ਤੇ ਏਆਰਲਾਈਨਜ਼ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ। 8 ਸਤੰਬਰ ਤੋਂ ਏਅਰਲਾਈਨਜ਼ ਨੂੰ ਆਪਣੇ ਪੈਸੈਂਜਰਜ਼ ਨੂੰ ਰੀਫੰਡ ਕਰਨਾ ਹੋਵੇਗਾ ਜੇ ਫਲਾਈਟ ਕੈਂਸਲ ਹੋ ਜਾਂਦੀ ਹੈ ਜਾਂ ਫਲਾਈਟ ਵਿੱਚ ਕਾਫੀ ਦੇਰ ਹੁੰਦੀ ਹੈ ਤੇ ਪੈਸੈਂਜਰਜ਼ ਨੂੰ 48 ਘੰਟੇ ਦੇ ਅੰਦਰ ਅੰਦਰ ਦੂਜੀ ਉਪਲਬਧ ਫਲਾਈਟ ਬੁੱਕ ਕਰਕੇ ਨਹੀਂ ਦਿੱਤੀ ਜਾਂਦੀ।ਇੱਥੋਂ ਤੱਕ ਕਿ ਫਲਾਈਟ ਰੱਦ ਹੋਣਾ ਜਾਂ ਡਿਲੇਅ ਹੋਣਾ ਭਾਵੇਂ ਏਅਰਲਾਈਨਜ਼ ਦੀ ਗਲਤੀ ਨਾ ਵੀ ਹੋਵੇ ਉਨ੍ਹਾਂ ਨੂੰ ਇਸ ਨਵੇਂ ਨਿਯਮ ਮੁਤਾਬਕ ਕੰਮ ਕਰਨਾ ਹੋਵੇਗਾ।

ਆਊਟਰੀਚ ਬ੍ਰਾਂਚ ਦੇ ਡਾਇਰੈਕਟਰ ਜਨਰਲ ਟੌਮ ਓਮਨ ਨੇ ਆਖਿਆ ਕਿ ਇਹ ਬਹੁਤ ਵੱਡਾ ਫੈਸਲਾ ਹੈ ਤੇ ਪੈਸੈਂਜਰਜ਼ ਲਈ ਵੱਡੀ ਜਿੱਤ ਹੋਵੇਗੀ। ਓਮਨ ਨੇ ਦੱਸਿਆ ਕਿ ਜਿਸ ਸਮੇਂ ਮਹਾਂਮਾਰੀ ਕਰਕੇ ਏਅਰਲਾਈਨਜ਼ ਨੇ ਫਲਾਈਟਸ ਕੈਂਸਲ ਕਰਨੀਆਂ ਸ਼ੁਰੂ ਕੀਤੀਆਂ ਤੇ ਪੈਸੈਂਜਰਜ਼ ਨੂੰ ਰੀਫੰਡ ਕਰਨ ਤੋਂ ਇਨਕਾਰ ਕਰਨਾ ਸ਼ੁਰੂ ਕੀਤਾ ਤਾਂ ਨਿਯਮਾਂ ਵਿੱਚ ਵੱਡੀ ਗੜਬੜ ਨਜ਼ਰ ਆਈ।ਉਨ੍ਹਾਂ ਆਖਿਆ ਕਿ ਇਨ੍ਹਾਂ ਨਵੇਂ ਨਿਯਮਾਂ ਨਾਲ ਹੋਰ ਮੁੱਦੇ ਵੀ ਹੱਲ ਕੀਤੇ ਜਾਣਗੇ, ਜਿਵੇਂ ਕਿ ਮੌਸਮ ਕਾਰਨ ਹੋਣ ਵਾਲੀ ਦੇਰ ਤੇ ਲੇਬਰ ਵਿਵਾਦ ਆਦਿ।ਪਰ ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਹੋਰ ਕਾਫੀ ਕੁੱਝ ਕਰਨਾ ਬਾਕੀ ਹੈ ਤੇ ਸਿਰਫ ਇਹੀ ਨਿਯਮ ਕਾਫੀ ਨਹੀਂ ਹੋਣਗੇ।