GTA News Media

Top Info Bar
22.1°C Toronto Loading date...
Toronto/GTA

13 ਸਾਲਾ ਲੜਕੀ ਉੱਤੇ ਜਿਨਸੀ ਹਮਲਾ ਕਰਨ ਵਾਲੇ ਸ਼ੱਕੀ ਦੀ ਭਾਲ ‘ਚ ਟੋਰਾਂਟੋ ਪੁਲਿਸ

13 ਸਾਲਾ ਲੜਕੀ ਉੱਤੇ ਜਿਨਸੀ ਹਮਲਾ ਕਰਨ ਵਾਲੇ ਸ਼ੱਕੀ ਦੀ ਭਾਲ ‘ਚ ਟੋਰਾਂਟੋ ਪੁਲਿਸ
Share this post via:

ਟੋਰਾਂਟੋ ਪੁਲਿਸ ਵੱਲੋਂ 13 ਸਾਲਾ ਲੜਕੀ ਉੱਤੇ ਜਿਨਸੀ ਹਮਲਾ ਕਰਨ ਵਾਲੇ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ 29 ਅਗਸਤ ਨੂੰ ਸ਼ਾਮੀਂ 6:30 ਵਜੇ ਦੇ ਨੇੜੇ ਤੇੜੇ ਡਿਕਸਨ ਰੋਡ ਤੇ ਇਸਲਿੰਗਟਨ ਐਵਨਿਊ ਨੇੜੇ ਇੱਕ ਕਨਵੀਨੀਐਂਸ ਸਟੋਰ ਵਿੱਚ ਵਾੁਪਰੀ।ਪੁਲਿਸ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਵਿਅਕਤੀ ਨੇ ਲੜਕੀ ਨਾਲ ਗੱਲ ਕੀਤੀ, ਫਿਰ ਉਸ ਦਾ ਹੱਥ ਫੜ੍ਹ ਲਿਆ ਤੇ ਫਿਰ ਉਸ ਉੱਤੇ ਜਿਨਸੀ ਹਮਲਾ ਕਰ ਦਿੱਤਾ। ਜਦੋਂ ਉਸ ਲੜਕੀ ਨੇ ਇਸ ਘਟਨਾ ਬਾਰੇ ਸਟਾਫ ਨੂੰ ਦੱਸਿਆ ਤਾਂ ਸਟਾਫ ਨੇ ਪੁਲਿਸ ਨਾਲ ਸੰਪਰਕ ਕੀਤਾ।

TPS ਨੇ ਦੱਸਿਆ ਕਿ ਸ਼ੱਕੀ 20 ਕੁ ਸਾਲ ਦਾ  6 ਫੁੱਟ ਲੰਬੇ ਕੱਦ ਵਾਲਾ ਵਿਅਕਤੀ ਹੈ ਤੇ ਉਸ ਦੇ ਕੰਨ ਵਿੰਨ੍ਹੇ ਹੋਏ ਹਨ।ਆਖਰੀ ਵਾਰੀ ਉਸ ਨੂੰ ਨਾਭੀ ਰੰਗ ਦੀ ਹੁਡੀ, ਕਾਲੀ ਬੇਸਬਾਲ ਹੈਟ ਤੇ ਕਾਲੇ ਜੁੱਤੇ ਪਾਇਆਂ ਵੇਖਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸ਼ੱਕੀ ਘਟਨਾ ਸਥਾਨ ਤੋਂ ਚਾਰ ਦਰਵਾਜਿ਼ਆਂ ਵਾਲੀ ਸਿਲਵਰ ਟੌਇਟਾ ਸੇਡਾਨ ਵਿੱਚ ਫਰਾਰ ਹੋ ਗਿਆ ਸੀ।ਪੁਲਿਸ ਵੱਲੋਂ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ।