GTA News Media

Top Info Bar
22.1°C Toronto Loading date...
Canada Punjab

ਕੈਨੇਡਾ ‘ਚ ਰਹਿੰਦੀ ਪ੍ਰੀਤਰਾਣੀ ਭਾਰਤੀ ਮੂਲ ਦੀ ਤੀਜੀ ਮਹਿਲਾ ਪੁਲਾੜ ਯਾਤਰੀ ਬਣੇਗੀ

ਕੈਨੇਡਾ ‘ਚ ਰਹਿੰਦੀ ਪ੍ਰੀਤਰਾਣੀ ਭਾਰਤੀ ਮੂਲ ਦੀ ਤੀਜੀ ਮਹਿਲਾ ਪੁਲਾੜ ਯਾਤਰੀ ਬਣੇਗੀ
Share this post via:

ਕੈਨੇਡਾ ਵਿੱਚ ਰਹਿੰਦੀ ਭਾਰਤ ਦੀ ਇੱਕ ਇੱਕ ਹੋਰ ਧੀ ਇਤਿਹਾਸ ਰਚਣ ਜਾ ਰਹੀ ਹੈ। ਕੇਰਲ ਦੀ ਰਾਜਧਾਨੀ ਤਿਰੁਵੰਤਪੁਰਮ ਨਾਲ ਸਬੰਧਤ ਅਥੀਰਾ ਪ੍ਰੀਤਰਾਣੀ ਪੁਲਾੜ ਯਾਤਰਾ ’ਤੇ ਜਾਏਗੀ।ਉਹ ਭਾਰਤੀ ਮੂਲ ਦੀ ਤੀਜੀ ਮਹਿਲਾ ਪੁਲਾੜ ਯਾਤਰੀ ਬਣੇਗੀ। ਇਸ ਤੋਂ ਪਹਿਲਾਂ ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਪੁਲਾੜ ਯਾਤਰਾ ’ਤੇ ਗਈਆਂ ਸਨ। ਇਨ੍ਹਾਂ ਤੋਂ ਇਲਾਵਾ 1983 ਵਿੱਚ ਰਾਕੇਸ਼ ਸ਼ਰਮਾ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਬਣੇ ਸਨ। ਉਸ ਤੋਂ ਬਾਅਦ 1997 ਵਿੱਚ ਕਲਪਨਾ ਚਾਵਲਾ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਬਣੀ। ਸੰਨ 2006 ਵਿੱਚ ਸੁਨੀਥਾ ਲਿਨ ਵਿਲੀਅਮਜ ਪੁਲਾੜ ਵਿੱਚ ਯਾਤਰਾ ਕਰਨ ਵਾਲੀ ਦੂਜੀ ਭਾਰਤੀ ਅਮਰੀਕੀ ਬਣ ਗਈ।

ਇਨ੍ਹਾਂ ਮਹਾਨ ਪੁਲਾੜ ਯਾਤਰੀਆਂ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਇੱਕ ਹੋਰ 24 ਸਾਲਾ ਭਾਰਤੀ ਅਥੀਰਾ ਪ੍ਰੀਤਰਾਨੀ ਪੁਲਾੜ ਯਾਤਰਾ ’ਤੇ ਜਾਣ ਵਾਲੀ ਹੈ।ਵਰਤਮਾਨ ਵਿੱਚ ਉਹ ਕੈਨੇਡਾ ਵਿੱਚ ਇੱਕ ਲੜਾਕੂ ਪਾਇਲਟ ਵਜੋਂ ਸਿਖਲਾਈ ਲੈ ਰਹੀ ਹੈ। ਉਹ ਇੱਕ ਪੁਲਾੜ ਯਾਤਰੀ ਸਿਖਲਾਈ ਪ੍ਰੋਗਰਾਮ ਵਿਚ ਸ਼ਾਮਲ ਹੋਵੇਗੀ, ਜੋ ਅੰਤਰਰਾਸ਼ਟਰੀ ਪੁਲਾੜ ਵਿਗਿਆਨ ਸੰਸਥਾ ਦੁਆਰਾ ਪ੍ਰੋਗਰਾਮ ਨਾਸਾ, ਕੈਨੇਡੀਅਨ ਸਪੇਸ ਏਜੰਸੀ ਅਤੇ ਨੈਸ਼ਨਲ ਰਿਸਰਚ ਕੌਂਸਲ ਆਫ਼ ਕੈਨੇਡਾ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾਂਦਾ ਹੈ। ਉਸ ਦੀ ਸਿਖਲਾਈ ਦੇ ਸਫਲਤਾਪੂਰਵਕ ਮੁਕੰਮਲ ਹੋਣ ‘ਤੇ ਪ੍ਰੀਤਰਾਨੀ, ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਤੋਂ ਬਾਅਦ ਪੁਲਾੜ ਦੀ ਖੋਜ ਕਰਨ ਵਾਲੀ ਤੀਜੀ ਭਾਰਤੀ ਮੂਲ ਦੀ ਔਰਤ ਹੋਵੇਗੀ।