GTA News Media

Top Info Bar
22.1°C Toronto Loading date...
Health

ਪੈਰਾਂ ‘ਚ ਰਹਿੰਦੀ ਹੈ ਸੋਜ? ਤਾਂ ਅਪਣਾਉ ਇਹ ਘਰੇਲੂ ਨੁਸਖੇ

ਪੈਰਾਂ ‘ਚ ਰਹਿੰਦੀ ਹੈ ਸੋਜ? ਤਾਂ ਅਪਣਾਉ ਇਹ ਘਰੇਲੂ ਨੁਸਖੇ
Share this post via:

ਦਫ਼ਤਰ ਵਿੱਚ ਇੱਕ ਥਾਂ ਬੈਠ ਕੇ ਕਈ ਘੰਟੇ ਕੰਮ ਕਰਨ ਵਾਲੇ ਲੋਕਾਂ ਲਈ ਪੈਰਾਂ ਵਿੱਚ ਸੋਜ ਦੀ ਸਮੱਸਿਆ ਕਾਫ਼ੀ ਆਮ ਹੈ । ਕਈ ਲੋਕਾਂ ਦੇ ਘੰਟਿਆਂ ਤੱਕ ਕੁਰਸੀ ‘ਤੇ ਬੈਠਣ ਨਾਲ ਪੈਰ ਸੁੱਜ ਜਾਂਦੇ ਹਨ। ਇਹ ਸਮੱਸਿਆ ਆਉਣ ਵਾਲੇ ਸਮੇਂ ਵਿੱਚ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। ਇੱਥੇ ਕੁਝ ਨੁਸਖੇ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪੈਰਾਂ ਦੀ ਸੋਜ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।

ਲੂਣ-ਰਸੋਈ ਵਿੱਚ ਵਰਤਿਆ ਜਾਣ ਵਾਲਾ ਨਮਕ ਪੈਰਾਂ ਦੀ ਸੋਜ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਪਾਣੀ ਦੇ ਇੱਕ ਟੱਬ ਵਿੱਚ ਨਮਕ ਪਾ ਕੇ ਪੈਰਾਂ ਨੂੰ 15-10 ਮਿੰਟ ਤੱਕ ਰੱਖਣ ਨਾਲ ਸੋਜ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਆਈਸ ਪੈਕ-ਇਸ ਤੋਂ ਇਲਾਵਾ ਘਰ ‘ਚ ਰੱਖੇ ਆਈਸ ਪੈਕ ਦੀ ਵਰਤੋਂ ਕਰਕੇ ਵੀ ਤੁਸੀਂ ਸੋਜ ਤੋਂ ਛੁਟਕਾਰਾ ਪਾ ਸਕਦੇ ਹੋ।। ਆਈਸ ਪੈਕ ਨਾਲ ਸੁੱਜੇ ਹੋਏ ਹਿੱਸੇ ਦੀ ਮਾਲਿਸ਼ ਕਰੋ। ਤੁਸੀਂ ਥੋੜ੍ਹੀ ਦੇਰ ਵਿੱਚ ਆਰਾਮ ਮਹਿਸੂਸ ਕਰੋਗੇ ਅਤੇ ਪੈਰਾਂ ਦੀ ਸੋਜ ਵੀ ਇਸ ਨਾਲ ਠੀਕ ਹੋ ਜਾਵੇਗੀ।

ਨਿੰਬੂ- ਨਿੰਬੂ ਵਿੱਚ ਮੌਜੂਦ ਐਂਟੀਆਕਸੀਡੈਂਟ ਪੈਰਾਂ ਦੀ ਸੋਜ ਨੂੰ ਬਹੁਤ ਜਲਦੀ ਘੱਟ ਕਰ ਸਕਦੇ ਹਨ। ਇਸ ਦੇ ਲਈ ਪੈਰਾਂ ‘ਤੇ ਨਿੰਬੂ ਦਾ ਰਸ ਰਗੜੋ। ਸੋਜ ਦੀ ਸਮੱਸਿਆ ਤੋਂ ਬਹੁਤ ਜਲਦੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਲਸਣ-ਪੈਰਾਂ ਦੀ ਮਸਾਜ ਵੀ ਸੋਜ ਨੂੰ ਘੱਟ ਕਰਨ ਵਿੱਚ ਕਾਰਗਰ ਹੈ। ਪਰ ਇਸਦੇ ਲਈ ਤੁਸੀਂ  ਨਾਰੀਅਲ ਤੇਲ ਲਓ ਅਤੇ ਇਸਨੂੰ ਥੋੜਾ ਗਰਮ ਕਰੋ। ਤੁਸੀਂ ਇਸ ਤੇਲ ਵਿੱਚ ਲਸਣ ਦੀਆਂ ਕਲੀਆਂ ਨੂੰ ਵੀ ਫ੍ਰਾਈ ਕਰ ਸਕਦੇ ਹੋ। ਲਸਣ ਤੋਂ ਤਿਆਰ ਇਸ ਤੇਲ ਨੂੰ ਪੈਰਾਂ ‘ਤੇ ਲਗਾਓ ਅਤੇ ਕਰੀਬ 5 ਮਿੰਟ ਤੱਕ ਮਾਲਿਸ਼ ਕਰੋ। ਕੁਝ ਦਿਨਾਂ ਵਿੱਚ ਸੋਜ ਘੱਟ ਜਾਵੇਗੀ।

ਹਲਦੀ- ਪੈਰਾਂ ਦੀ ਸੋਜ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹਲਦੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਇਕ ਚੱਮਚ ਹਲਦੀ ‘ਚ ਇਕ ਚੱਮਚ ਨਾਰੀਅਲ ਤੇਲ ਮਿਲਾ ਕੇ ਪੇਸਟ ਬਣਾ ਲਓ ਅਤੇ ਸੋਜ ਵਾਲੀ ਥਾਂ ‘ਤੇ ਲਗਾਓ। ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਪੈਰ ਧੋ ਲਓ।

ਬੇਕਿੰਗ ਸੋਡਾ ਅਤੇ ਚੌਲਾਂ ਦਾ ਪਾਣੀ-ਸੋਬੇਕਿੰਗ ਸੋਡਾ ਅਤੇ ਚੌਲਾਂ ਦਾ ਪਾਣੀ ਦੋਵੇਂ ਹੀ ਪੈਰਾਂ ਦੀ ਸੋਜ ਨੂੰ ਘੱਟ ਕਰਦੇ ਹਨ ਪਰ ਜੇਕਰ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਪੈਰਾਂ ਨੂੰ 15-20 ਮਿੰਟ ਤੱਕ ਇਸ ‘ਚ ਰੱਖਿਆ ਜਾਵੇ ਤਾਂ ਸੋਜ ਤੋਂ ਜਲਦੀ ਆਰਾਮ ਮਿਲਦਾ ਹੈ।