GTA News Media

Top Info Bar
22.1°C Toronto Loading date...
Toronto/GTA

15 ਸਾਲਾ ਲੜਕੇ ਦੇ ਕਤਲ ਮਾਮਲੇ ‘ਚ ਪੁਲਿਸ ਵੱਲੋਂ ਸ਼ੱਕੀ ਦਾ ਵੇਰਵਾ ਜਾਰੀ

15 ਸਾਲਾ ਲੜਕੇ ਦੇ ਕਤਲ ਮਾਮਲੇ ‘ਚ ਪੁਲਿਸ ਵੱਲੋਂ ਸ਼ੱਕੀ ਦਾ ਵੇਰਵਾ ਜਾਰੀ
Share this post via:

ਨੌਰਥ ਯੌਰਕ ਸ਼ਨਿੱਚਰਵਾਰ ਸਵੇਰੇ ਗੋਲੀ ਮਾਰੇ ਜਾਣ ਕਾਰਨ ਇੱਕ 15 ਸਾਲਾ ਲੜਕੇ ਦੀ ਮੌਤ ਹੋ ਗਈ ਸੀ ਜਿਸਦੇ ਸਬੰਧ ਵਿੱਚ ਟੋਰਾਂਟੋ ਪੁਲਿਸ ਵੱਲੋਂ ਸ਼ੱਕੀ ਦਾ ਵੇਰਵਾ ਦਿੱਤਾ ਗਿਆ ਹੈ।ਪੁਲਿਸ ਨੇ ਆਖਿਆ ਕਿ ਸ਼ਨਿੱਚਰਵਾਰ ਸਵੇਰੇ 1:00 ਵਜੇ ਉਨ੍ਹਾਂ ਨੂੰ ਸੈ਼ਪਰਡ ਐਵਨਿਊ ਵੈਸਟ ਦੇ ਉੱਤਰ ਵੱਲ ਕੀਲ ਸਟਰੀਟ ਉੱਤੇ ਸਥਿਤ ਅਪਾਰਟਮੈਂਟ ਉੱਤੇ ਸੱਦਿਆ ਗਿਆ।

ਮੌਕੇ ਉੱਤੇ ਪਹੁੰਚਣ ਤੇ ਉਨ੍ਹਾਂ ਨੇ ਇੱਕ ਲੜਕੇ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਪਾਇਆ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ। ਪੁਲਿਸ ਨੂੰ ਘਟਨਾ ਸਥਾਨ ਤੋਂ ਹਥਿਆਰ ਵੀ ਮਿਲਿਆ। ਸ਼ਨਿੱਚਰਵਾਰ ਦੁਪਹਿਰ ਨੂੰ ਉਸਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਸਬੰਧ ਵਿੱਚ ਪੁਲਿਸ ਐਲੀਅਨ ਬ੍ਰਾਊਨ ਨਾਂ ਦੇ ਇੱਕ ਵਿਅਕਤੀ ਦੀ ਭਾਲ ਕਰ ਰਹੀ ਹੈ ।ਉਸ ਦਾ ਕੱਦ ਛੇ ਫੁੱਟ, ਵਜ਼ਨ 220 ਪਾਊਂਡ ਤੇ ਠੋਡੀ ਤੱਕ ਲੰਮੇਂ ਗੁੰਦੇ ਹੋਏ ਵਾਲ ਹਨ।