GTA News Media

Top Info Bar
22.1°C Toronto Loading date...
Canada

Affordability Package ਲਈ ਟਰੂਡੋ ਨੇ ਜਲਦ ਹੀ ਸੰਸਦ ਵਿੱਚ ਬਿੱਲ ਪੇਸ਼ ਕਰਨ ਦਾ ਕੀਤਾ ਵਾਅਦਾ

Affordability Package ਲਈ ਟਰੂਡੋ ਨੇ ਜਲਦ ਹੀ ਸੰਸਦ ਵਿੱਚ ਬਿੱਲ ਪੇਸ਼ ਕਰਨ ਦਾ ਕੀਤਾ ਵਾਅਦਾ
Share this post via:

ਅਫੋਰਡੇਬਿਲਿਟੀ ਦੇ ਮੁੱਦੇ ‘ਤੇ ਲਿਬਰਲ ਦੇ ਕੰਮ ਕਰਨ ਦੇ ਤਰੀਕੇ ਦਾ ਖੁਲਾਸਾ ਕਰਦੇ ਹੋਏ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੈਸ਼ਨਲ ਡੈਂਟਲ ਕੇਅਰ ਪਲਾਨ ਦੇ ਪਹਿਲੇ ਪੜਾਅ ਨੂੰ ਲਾਗੂ ਕਰਨ, ਕਿਰਾਏਦਾਰਾਂ ਲਈ ਹਾਊਸਿੰਗ ਬੈਨੇਫਿਟ ਤੇ ਫੈਡਰਲ ਜੀਐਸਟੀ ਛੋਟ ਨੂੰ ਦੁੱਗਣਾ ਕਰਨ ਲਈ ਜਲਦ ਹੀ ਸੰਸਦ ਵਿੱਚ ਬਿੱਲ ਪੇਸ਼ ਕਰਨ ਦਾ ਵਾਅਦਾ ਕੀਤਾ।

ਪ੍ਰਧਾਨ ਮੰਤਰੀ ਟਰੂਡੋ ਨੇ ਮੰਗਲਵਾਰ ਨੂੰ ਨਿਊ ਬਰੰਜ਼ਵਿੱਕ ਵਿੱਚ ਲਿਬਰਲ ਕਾਕਸ ਦੇ ਰਟਰੀਟ ਸਮਾਰੋਹ ਦੌਰਾਨ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਤਿੰਨ ਨੁਕਾਤੀ ਯੋਜਨਾ ਦਾ ਐਲਾਨ ਕੀਤਾ। ਮਹਾਰਾਣੀ ਐਲਿਜ਼ਾਬੈਥ ਦੀ ਮੌਤ ਕਾਰਨ ਇਸ ਯੋਜਨਾ ਦਾ ਐਲਾਨ ਪਿਛਲੇ ਹਫਤੇ ਮੁਲਤਵੀ ਕਰ ਦਿੱਤਾ ਗਿਆ ਸੀ। ਸਰਕਾਰ ਐਨਡੀਪੀ ਨਾਲ ਹੋਏ ਸਮਝੌਤੇ ਤਹਿਤ ਇਸ ਸਾਲ ਦੇ ਅੰਤ ਤੋਂ ਪਹਿਲਾਂ ਅਜਿਹੀ ਯੋਜਨਾ ਲਾਗੂ ਕਰਨਾ ਚਾਹੁੰਦੀ ਸੀ।

ਉਨ੍ਹਾਂ ਆਖਿਆ ਕਿ ਇਹ ਮਾਪਦੰਡ ਮੱਧ ਵਰਗੀ ਤੇ ਮਿਹਨਤਕਸ਼ ਲੋਕਾਂ ਲਈ ਲਿਆਂਦੇ ਜਾ ਰਹੇ ਹਨ ਜਦਕਿ ਆਰਥਿਕ ਪੱਖ ਦੀ ਜਿ਼ੰਮੇਵਾਰੀ ਨਿਭਾਉਣੀ ਅਸੀਂ ਜਾਰੀ ਰੱਖਾਂਗੇ।ਉਨ੍ਹਾਂ ਆਖਿਆ ਕਿ ਪਾਰਲੀਆਮੈਂਟ ਦੀ ਕਾਰਵਾਈ ਜਦੋਂ ਸ਼ੁਰੂ ਹੋਵੇਗੀ ਉਦੋਂ ਸੱਭ ਤੋਂ ਪਹਿਲਾਂ ਇਹੋ ਬਿੱਲ ਪੇਸ਼ ਕੀਤਾ ਜਾਵੇਗਾ।

ਮੰਗਲਵਾਰ ਦੁਪਹਿਰ ਨੂੰ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਪਲੈਨ ਦਾ ਕ੍ਰੈਡਿਟ ਆਪ ਲੈਂਦਿਆਂ ਆਖਿਆ ਕਿ ਜੇ ਸਾਰਾ ਕੁੱਝ ਲਿਬਰਲਾਂ ਦੇ ਸਹਾਰੇ ਛੱਡ ਦਿੱਤਾ ਜਾਂਦਾ ਤਾਂ ਉਨ੍ਹਾਂ ਵੱਲੋਂ ਇਸ ਪਾਸੇ ਗੰਭੀਰਤਾ ਨਾਲ ਕੁੱਝ ਨਹੀਂ ਸੀ ਕੀਤਾ ਜਾਣਾ।