GTA News Media

Top Info Bar
22.1°C Toronto Loading date...
Punjab Toronto/GTA

ਹਾਈ ਸਕੂਲ ਦੇ 1,500 ਵਿਦਿਆਰਥੀਆਂ ਨੂੰ ਪੁਰਾਣੇ ਟੀਕਾਕਰਨ ਰਿਕਾਰਡਾਂ ਕਾਰਨ ਕੀਤਾ ਸਸਪੈਂਡ

ਹਾਈ ਸਕੂਲ ਦੇ 1,500 ਵਿਦਿਆਰਥੀਆਂ ਨੂੰ ਪੁਰਾਣੇ ਟੀਕਾਕਰਨ ਰਿਕਾਰਡਾਂ ਕਾਰਨ ਕੀਤਾ ਸਸਪੈਂਡ
Share this post via:

ਵਿੰਡਸਰ, ਓਨਟਾਰੀਓ ਸਥਿਤ ਪਬਲਿਕ ਹੈਲਥ ਯੂਨਿਟ ਦਾ ਕਹਿਣਾ ਹੈ ਕਿ ਪੁਰਾਣੇ ਟੀਕਾਕਰਨ ਰਿਕਾਰਡਾਂ ਕਾਰਨ ਉਸ ਵੱਲੋਂ 1500 ਸੈਕੰਡਰੀ ਸਕੂਲ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਵਿੰਡਸਰ-ਐਸੈਕਸ ਹੈਲਥ ਯੂਨਿਟ ਨੇ ਦੱਸਿਆ ਕਿ ਪੂਰਾ ਹਫਤਾ ਉਨ੍ਹਾਂ ਵੱਲੋਂ ਰੁਟੀਨ ਇਮਿਊਨਾਈਜ਼ੇਸ਼ਨ ਲਈ ਕਲੀਨਿਕਸ ਖੋਲ੍ਹੇ ਜਾ ਰਹੇ ਹਨ ਤੇ ਵਿਦਿਆਰਥੀ ਆਪਣੇ ਰਿਕਾਰਡ ਅੱਪਡੇਟ ਹੋਣ ਤੋਂ ਬਾਅਦ ਸਕੂਲ ਵਾਪਸ ਆ ਸਕਦੇ ਹਨ।।ਵਿਦਿਆਰਥੀ ਜਾਂ ਉਨ੍ਹਾਂ ਦੇ ਸਰਪ੍ਰਸਤ ਸਿਹਤ ਯੂਨਿਟ ਦੇ ਦਫ਼ਤਰਾਂ ਵਿੱਚ ਵਿਅਕਤੀਗਤ ਤੌਰ ‘ਤੇ ਅੱਪਡੇਟ ਕੀਤੇ ਰਿਕਾਰਡ ਜਮ੍ਹਾਂ ਕਰ ਸਕਦੇ ਹਨ, ਜਾਂ ਆਪਣੇ ਪ੍ਰਾਇਮਰੀ ਹੈਲਥ ਕੇਅਰ ਪ੍ਰਦਾਤਾਵਾਂ ਨੂੰ ਫੈਕਸ ਕਰ ਸਕਦੇ ਹਨ।

ਵਿਦਿਆਰਥੀਆਂ ਦੀ ਇਹ ਸਸਪੈਂਸ਼ਨ ਉਸ ਸਮੇਂ ਹੋਈ ਜਦੋਂ ਅਗਸਤ ਵਿੱਚ ਲੱਗਭਗ 8,000 ਵਿਦਿਆਰਥੀਆਂ ਨੂੰ ਹੈਲਥ ਯੂਨਿਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ। ਇਸ ਨੋਟਿਸ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ  ਆਪਣਾ ਰਿਕਾਰਡ ਸੋਮਵਾਰ ਤੱਕ ਅਪਡੇਟ ਕਰਵਾਉਣ ਲਈ ਆਖਿਆ ਗਿਆ ਜਾਂ ਫਿਰ 20 ਦਿਨਾਂ ਲਈ ਸਸਪੈਂਸ਼ਨ ਦਾ ਸਾਹਮਣਾ ਕਰਨ ਲਈ ਆਖਿਆ ਗਿਆ।ਓਨਟਾਰੀਓ ਦੇ ਇਮਿਊਨਾਈਜ਼ੇਸ਼ਨ ਆਫ ਸਕੂਲ ਪਿਊਪਿਲਜ਼ ਐਕਟ ਅਨੁਸਾਰ ਸਕੂਲ ਅਟੈਂਡ ਕਰਨ ਲਈ ਵਿਦਿਆਰਥੀਆਂ ਦਾ ਖਾਸ ਬਿਮਾਰੀਆਂ, ਜਿਨ੍ਹਾਂ ਵਿੱਚ ਪੋਲੀਓ, ਮੀਜ਼ਲਜ਼, ਟੈਟਨਸ, ਮੰਪਸ ਤੇ ਡਿਪਥੀਰੀਆ ਆਦਿ ਸ਼ਾਮਲ ਹਨ, ਸਬੰਧੀ ਟੀਕਾਕਰਣ ਹੋਇਆ ਹੋਣਾ ਜ਼ਰੂਰੀ ਹੈ। ਕੁੱਝ ਧਾਰਮਿਕ ਜਾਂ ਮੈਡੀਕਲ ਕਾਰਨਾਂ ਕਰਕੇ ਇਨ੍ਹਾਂ ਵਿੱਚ ਛੋਟ ਦਿੱਤੀ ਜਾ ਸਕਦੀ ਹੈ।
ਪ੍ਰੋਵਿੰਸ ਭਰ ਦੀਆਂ ਹੈਲਥ ਯੂਨਿਟਸ ਦਾ ਕਹਿਣਾ ਹੈ ਕਿ ਰੁਟੀਨ ਇਮਿਊਨਾਈਜ਼ੇਸ਼ਨਜ਼ ਤੇ ਇਸ ਨਾਲ ਸਬੰਧਤ ਪਬਲਿਕ ਹੈਲਥ ਰਿਕਾਰਡ, ਕੋਵਿਡ-19 ਮਹਾਂਮਾਰੀ ਦੇ ਦੋ ਸਾਲ ਤੱਕ ਚੱਲਣ ਕਾਰਨ ਪੂਰਾ ਨਹੀਂ ਹੋ ਸਕਿਆ। ਇਸ ਲਈ ਹੀ ਹੈਲਥ ਯੂਨਿਟਸ ਵੱਲੋਂ ਵਿਦਿਆਰਥੀਆਂ ਦਾ ਰਿਕਾਰਡ ਪੂਰਾ ਕਰਨ ਲਈ ਕਲੀਨਿਕ ਚਲਾਏ ਜਾ ਰਹੇ ਹਨ।