GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ’ਚ ਪੰਜਾਬੀ ਨੌਜਵਾਨਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ’ਚ ਇੱਕ ਗ੍ਰਿਫ਼ਤਾਰ

ਬਰੈਂਪਟਨ ’ਚ ਪੰਜਾਬੀ ਨੌਜਵਾਨਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ’ਚ ਇੱਕ ਗ੍ਰਿਫ਼ਤਾਰ
Share this post via:

ਕੈਨੇਡਾ ‘ਚ 28 ਅਗਸਤ ਨੂੰ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੀ ਵੀਡੀਓ ਸਾਹਮਣੇ ਆਈ ਸੀ। ਇੱਕ ਧਿਰ ਨੇ ਦੂਜੀ ਧਿਰ ‘ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੀਲ ਪੁਲਿਸ ਨੇ ਵੁੱਡਸਟੌਕ ਦੇ ਵਾਸੀ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ ਸਟੀਲਜ਼ ਐਵੇਨਿਊ ਅਤੇ ਮੈਕਲਫਲਿਨ ਰੋਡ ਖੇਤਰ ਵਿੱਚ ਹੋਈ ਇਸ ਲੜਾਈ ਦੇ ਮਾਮਲੇ ਵਿੱਚ ਵੁੁੱਡਸਟੌਕ ਦੇ ਵਾਸੀ 25 ਸਾਲਾ ਹਰਜੋਤ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਹੜਾ ਕਿ ਲੜਾਈ ਦੀ ਵੀਡੀਓ ’ਚ ਕ੍ਰਿਪਾਨ ਲਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਸੀ।

ਪੀਲ ਰੀਜਨਲ ਪੁਲਿਸ ਮੁਤਾਬਕ ਬਰੈਂਪਟਨ ਵਿਖੇ ਵਾਪਰੀ ਇਸ ਵਾਰਦਾਤ ‘ਚ ਕਈ ਨੌਜਵਾਨ ਜ਼ਖ਼ਮੀ ਹੋਏ।

ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ‘ਚ ਪੰਜਾਬੀ ਨੌਜਵਾਨ ਪਾਰਕਿੰਗ ਲੌਟ ‘ਚ ਲੜਦੇ ਨਜ਼ਰ ਆ ਰਹੇ ਹਨ।