ਮਿਮਿਕੋ ਪਾਰਕ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ, ਇੱਕ ਜਖਮੀ
ਮਿਮਿਕੋ ਦੇ ਇੱਕ ਪਾਰਕ ਵਿੱਚ ਵੀਰਵਾਰ ਸ਼ਾਮ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਹਾਲਤ ਵਿੱਚ ਹੈ।
ਟੋਰਾਂਟੋ ਪੁਲਿਸ ਅਤੇ ਪੈਰਾਮੈਡਿਕਸ ਨੂੰ ਰਾਤ 8:30 ਵਜੇ ਦੇ ਕਰੀਬ ਮਿਮੀਕੋ ਐਵੇਨਿਊ ਅਤੇ ਲੇਕ ਸ਼ੋਰ ਬੁਲੇਵਾਰਡ ਵੈਸਟ ਦੇ ਖੇਤਰ ਵਿੱਚ ਮਿਮੀਕੋ ਵਾਟਰਫਰੰਟ ਪਾਰਕ ਵਿੱਚ ਗੋਲੀ ਚੱਲਣ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਕ ਵਿੱਚ 15 ਤੋਂ 20 ਮਰਦਾਂ ਵਿਚਕਾਰ ਲੜਾਈ ਦੀਆਂ ਰਿਪੋਰਟਾਂ ਮਿਲੀਆਂ ਅਤੇ ਇੱਕ ਹਥਿਆਰ ਵੀ ਦੇਖਿਆ ਗਿਆ ਹੈ। ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਨ੍ਹਾਂ ਨੂੰ ਦੋ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲੇ।
ਇੱਕ ਵਿਅਕਤੀ ਦੀ ਜਿ਼ੰਦਗੀ ਬਚਾਉਣ ਦੀ ਕਾਫੀ ਕੋਸਿ਼ਸ਼ ਕੀਤੀ ਗਈ ਪਰ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੂਜੇ ਪੀੜਤ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੈ।
ਹੋਮੀਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਪੁਲਿਸ ਨੇ ਸੰਭਾਵਿਤ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ।
One person was killed and another seriously injured in a twin shooting incident in Mimico.
Police said they were called to the area of Mimico Avenue and Lake Shore Boulevard West around 8:30 p.m. From here, the police received reports of several people fighting and several shots being fired.
When the police reached the spot, they found two people injured. A lot of efforts were made to save the life of one person but he died on the spot.
The other was taken to a trauma center in critical condition. The homicide unit has taken over the investigation. No details have been released at this time.