GTA News Media

Top Info Bar
22.1°C Toronto Loading date...
Canada

ਕੈਨੇਡਾ ‘ਚ ਪੁਲਿਸ ਅਫ਼ਸਰ ਨੂੰ ਘੇਰਣ ਵਾਲੇ 40 ਪੰਜਾਬੀ ਨੌਜਵਾਨ ਹੋ ਸਕਦੇ ਹਨ ਡਿਪੋਰਟ

ਕੈਨੇਡਾ ‘ਚ  ਪੁਲਿਸ ਅਫ਼ਸਰ ਨੂੰ ਘੇਰਣ ਵਾਲੇ 40 ਪੰਜਾਬੀ ਨੌਜਵਾਨ ਹੋ ਸਕਦੇ ਹਨ ਡਿਪੋਰਟ
Share this post via:

ਕੈਨੇਡਾ ਵਿਖੇ ਬ੍ਰਿਟਿਸ਼ ਕੋਲੰਬੀਆ  ਦੇ ਸਰੀ  ਵਿਚ 40 ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਅਸਲ ਵਿਚ ਬੁੱਧਵਾਰ ਨੂੰ ਤਕਰੀਬਨ 40 ਪੰਜਾਬੀ ਨੌਜਵਾਨਾਂ ਨੇ ਇੱਕ ਪੁਲਿਸ ਅਧਿਕਾਰੀ  ਦਾ ਰਸਤਾ ਰੋਕ ਲਿਆ। ਇਹ ਪੰਜਾਬੀ ਨੌਜਵਾਨਾਂ ‘ਚ ਜ਼ਿਆਦਾਤਰ ਵਿਦਿਆਰਥੀ ਹਨ। ਰਸਤਾ ਰੋਕਣ ਦੇ ਦੋਸ਼ ਵਿੱਚ ਇੰਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ।

ਕੈਨੇਡੀਅਨ ਪੁਲਿਸ ਦੇ ਕਾਂਸਟੇਬਲ ਸਰਬਜੀਤ ਸੰਘਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਮੂਹ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਉਦੋਂ ਉਲਝ ਪਿਆ ਜਦੋਂ ਇੱਕ ਪੁਲਿਸ ਅਧਿਕਾਰੀ ਨੇ ਇੱਕ ਕਾਰ ਚਾਲਕ ਨੂੰ ਰੋਕਿਆ ਅਤੇ ਇੱਕ ਟ੍ਰੈਫਿਕ ਨੋਟਿਸ ਜਾਰੀ ਕੀਤਾ ਜੋ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੇਨਿਊ ਦੇ ਆਲੇ ਦੁਆਲੇ ਤਿੰਨ ਘੰਟੇ ਤੱਕ ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਰਿਹਾ ਸੀ। ਕਾਰ ਤੋਂ ਲਾਊਡਸਪੀਕਰ ਹਟਾਉਣ ਦਾ ਨੋਟਿਸ ਦਿੱਤਾ ਗਿਆ ਸੀ। ਉਹਨਾਂ ਨੇ ਅੱਗੇ ਦੱਸਿਆ ਕਿ ਹਾਲਾਂਕਿ ਕਈ ਨੌਜਵਾਨਾਂ ਨੇ ਅਧਿਕਾਰੀ ਨੂੰ ਰੋਕਿਆ ਅਤੇ ਉਸ ਨਾਲ ਦੁਰਵਿਵਹਾਰ ਕੀਤਾ।

ਪਿਛਲੇ ਸਾਲ ਸਟ੍ਰਾਬੇਰੀ ਹਿੱਲਜ਼ ਦੇ ਕਈ ਨੌਜਵਾਨਾਂ ਨੂੰ ਗੁੰਡਾਗਰਦੀ ਕਾਰਨ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਸੰਘਾ ਨੇ ਕਿਹਾ ਕਿ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ ਪਰ ਕੁਝ ਤੱਤ ਮੁਸੀਬਤ ਪੈਦਾ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਵੀਡੀਓ ਰਿਕਾਰਡਿੰਗ ਵਿੱਚ ਲਗਭਗ 40 ਨੌਜਵਾਨਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।