GTA News Media

Top Info Bar
22.1°C Toronto Loading date...
Toronto/GTA

ਕੈਨੇਡਾ ‘ਚ 6 ਪੰਜਾਬੀ ਨੌਜਵਾਨ ਗੰਭੀਰ ਦੋਸ਼ਾਂ ਤਹਿਤ ਗ੍ਰਿਫਤਾਰ

ਕੈਨੇਡਾ ‘ਚ 6 ਪੰਜਾਬੀ ਨੌਜਵਾਨ ਗੰਭੀਰ ਦੋਸ਼ਾਂ ਤਹਿਤ ਗ੍ਰਿਫਤਾਰ
Share this post via:

ਯਾਰਕ ਰੀਜਨਲ ਪੁਲਿਸ ਵਲੋਂ ਯਾਰਕ ਰੀਜਨ ਦੇ ਵਪਾਰਕ ਅਦਾਰਿਆਂ ’ਚ ਚੋਰੀ ਦੀਆਂ ਘੱਟੋ-ਘੱਟ 21 ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯਾਰਕ ਰੀਜਨਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਜਨਤਕ ਕੀਤੀ ਗਈ ਹੈ, ਜਿਨ੍ਹਾਂ ’ਚ ਟੋਰਾਂਟੋ ਨਾਲ ਸਬੰਧਤ 26 ਸਾਲਾ ਸਲਿੰਦਰ ਸਿੰਘ, 23 ਸਾਲਾ ਨਵਦੀਪ ਸਿੰਘ, 25 ਸਾਲਾ ਲਵਪ੍ਰੀਤ ਸਿੰਘ, 25 ਸਾਲਾ ਅਨੁਵੀਰ ਸਿੰਘ, 24 ਸਾਲਾ ਮਨਪ੍ਰੀਤ ਸਿੰਘ ਅਤੇ 34 ਸਾਲਾ ਸੁਖਮਨਦੀਪ ਸੰਧੂ ਸ਼ਾਮਲ ਹਨ।

ਯੌਰਕ ਰੀਜਨਲ ਪੁਲਿਸ ਨਵੰਬਰ 2021 ਤੋਂ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਹੀ ਸੀ।ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਨੂੰ 13 ਅਤੇ 14 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਪੁਲਿਸ ਵੱਲੋਂ ਇਨ੍ਹਾਂ ਵਿਰੁੱਧ ਕੁੱਲ 47 ਦੋਸ਼ ਲਾਏ ਗਏ ਹਨ।

ਪੁਲੀਸ ਨੇ ਮੌਕੇ ’ਤੇ ਹੀ ਇਨ੍ਹਾਂ ਨੌਜਵਾਨਾਂ ਕੋਲੋਂ ਚੋਰੀ ਦੇ ਸਾਮਾਨ ਸਮੇਤ ਹੈਰੋਇਨ, ਕੋਕੀਨ ਅਤੇ ਮੈਥਾਮਫੇਟਾਮਾਈਨ ਬਰਾਮਦ ਕੀਤੀ। ਪੁਲਿਸ ਮੁਤਾਬਕ ਨੌਜਵਾਨਾਂ ਵਲੋਂ ਯਾਰਕ ਰੀਜਨ ਤੋਂ ਇਲਾਵਾ  ਪੀਲ, ਹਾਲਟਨ, ਡਰਹਮ ਅਤੇ ਟੋਰਾਂਟੋ ਖੇਤਰ ’ਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਨ੍ਹਾਂ ਘਟਨਾਵਾਂ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਅਪਰਾਧਿਕ ਜਾਂਚ ਬਿਊਰੋ ਨੂੰ 1-866-876-5423, ext. 7441 ‘ਤੇ ਜਾਂ ਕ੍ਰਾਈਮ ਸਟੌਪਰਸ ਨੂੰ 1-800-222-TIPS ‘ਤੇ ਜਾਣਕਾਰੀ ਦੇ ਸਕਦਾ ਹੈ।