GTA News Media

Top Info Bar
22.1°C Toronto Loading date...
Canada

ਕੀ ਕੈਨੇਡਾ ਦੀਆਂ ਸਮੱਸਿਆਵਾਂ ਦੇ ਹੱਲ ਲਈ, ਇਥੋਂ ਦੇ ਜੰਮਪਲ ਹੋਣਾ ਜਰੂਰੀ ਏ?

ਕੀ ਕੈਨੇਡਾ ਦੀਆਂ ਸਮੱਸਿਆਵਾਂ ਦੇ ਹੱਲ ਲਈ, ਇਥੋਂ ਦੇ ਜੰਮਪਲ ਹੋਣਾ ਜਰੂਰੀ ਏ?
Share this post via:

(ਸਤਪਾਲ ਸਿੰਘ ਜੌਹਲ)-ਜੇਕਰ ਕੈਨੇਡਾ `ਚ ਬੌਰਨ ਅਤੇ ਏਥੋਂ ਦੇ ਸਕੂਲਾਂ ਵਿੱਚ ਪੜ੍ਹੇ ਹੋਣਾ ਸਮੱਸਿਆਵਾਂ ਦੇ ਹੱਲ ਕਰਨ ਦੀ ਸਮਰੱਥਾ ਦਾ ਸਰਟੀਫਿਕੇਟ ਹੁੰਦਾ ਤਾਂ ਕੈਨੇਡਾ ਦੇਸ਼ ਅਤੇ ਏਥੋਂ ਦਾ ਸਕੂਲ ਸਿਸਟਮ ਸਮੱਸਿਅਵਾਂ ਰਹਿਤ ਹੋਣਾ ਚਾਹੀਦਾ ਸੀ ਕਿਉਂਕਿ ਕੈਨੇਡਾ ਦੇ ਸਕੂਲਾਂ `ਚ ਪੜ੍ਹੇ ਹੋਏ ਲੋਕ ਹੀ ਤਾਂ ਇਸ ਨੂੰ ਚਲਾ ਅਤੇ ਸੰਭਾਲ਼ ਰਹੇ ਸਨ/ਹਨ। ਬੀਤੇ ਸਮੇਂ ਦੌਰਾਨ ਸਥਾਨਿਕ ਵਿਦਿਅਕ ਸਿਸਟਮ ਨਾਲ਼ ਕਮਿਊਨਿਟੀ ਦੀਆਂ ਮੁਸ਼ਕਿਲਾਂ ਘਟਣ ਦੀ ਬਜਾਏ ਵਧਦੇ ਜਾਣ ਤੋਂ ਸਪੱਸ਼ਟ ਹੈ ਕਿ ਕੈਨੇਡਾ ਵਿੱਚ ਬੌਰਨ ਹੋਣਾ ਤੇ ਏਥੇ ਪੜ੍ਹੇ ਹੋਣਾ ਸਮੱਸਿਆਵਾਂ ਰਹਿਤ ਵਿਦਿਅਕ ਸਿਸਟਮ ਪ੍ਰਦਾਨ ਕਰਨ ਦਾ ਸਰਟੀਫਿਕੇਟ ਨਹੀਂ ਹੈ।

ਯਾਦ ਰਹੇ ਕਿ ਕੈਨੇਡਾ ਦੇ ਬੌਰਨ ਨਾ ਹੋ ਕੇ ਵੀ ਅਪਣੀ ਦੂਰਦ੍ਰਿਸ਼ਟੀ, ਅਤੇ ਤਜਰਬੇ ਨਾਲ ਏਥੋਂ ਦੇ ਸਿਸਟਮ ਨੂੰ ਸਮਝਣਾ ਅਤੇ ਉਸ ਦੀਆਂ ਕਮਜੋਰੀਆਂ ਨੂੰ ਦੂਰ ਕਰਨਾ ਸੰਭਵ ਹੈ। ਸਾਲ-ਓ-ਸਾਲ ਲੋਕਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ (ਕੈਨੇਡੀਅਨ ਬੌਰਨ) ਨਾਲ਼ ਸਬੰਧਿਤ ਅਨੇਕ ਮੁਸ਼ਕਿਲਾਂ ਉਪਰ ਕੰਮ ਕਰਕੇ ਮੈਂ ਨੇ ਸਾਬਿਤ ਕੀਤਾ ਹੈ ਕਿ ਕੈਨੇਡਾ ਵਿੱਚ ਲੋਕਾਂ ਦੀਆਂ ਦੁਸ਼ਵਾਰੀਆਂ ਨੂੰ ਦੂਰ ਕਰਨ ਅਤੇ ਉਨ੍ਹਾਂ ਦਾ ਜੀਵਨ ਸੌਖਾ ਕਰਨ ਲਈ ਕਿਸੇ ਵਿਅਕਤੀ ਦਾ ਕੈਨੇਡਾ ਦੇ ਵਿੱਚ ਮਹਿਜ਼ ਪੜ੍ਹਿਆ ਹੋਣਾ ਜਰੂਰੀ ਨਹੀਂ ਹੈ, ਸਗੋਂ ਮੁਸ਼ਕਿਲ ਨੂੰ ਸਮਝ ਕੇ, ਉਸ ਦੇ ਹੱਲ ਵਾਸਤੇ ਪਲੈਨ ਬਣਾ ਕੇ ਉਸ ਉਪਰ ਨਿਰੰਤਰਤਾਂ ਨਾਲ਼ ਪਹਿਰਾ ਦੇਣ ਦੀ ਦ੍ਰਿੜਤਾ ਅਤੇ ਸੁਹਿਰਦਤਾ ਜਰੂਰੀ ਹੈ। ਅਜਿਹੀ ਕਰੜੀ ਦ੍ਰਿੜਤਾ ਅਸੀਂ ਵਾਰ ਵਾਰ ਸਾਬਿਤ ਕੀਤੀ ਹੋਈ ਹੈ।

ਇਸ ਕਰਕੇ ਬੇਨਤੀ ਹੈ ਕਿ ਬਰੈਂਪਟਨ `ਚ ਚੋਣ ਪ੍ਰਚਾਰ ਦੇ ਅਗਲੇ ਹਫਤਿਆਂ ਦੌਰਾਨ ਸਾਵਾਧਨ ਰਹਿਣਾ, ਕੈਨੇਡੀਅਨ ਬੌਰਨ ਹੋਣ ਅਤੇ ਏਥੇ ਪੜ੍ਹੇ ਹੋਣ ਵਾਲੇ ਕਿਸੇ ਵਿਅਕਤੀ ਦੇ ਅਜਿਹੇ ਵਿਤਕਰਾ-ਭਰਪੂਰ ਅਤੇ ਰਾਜਨੀਤਕ ਪ੍ਰਚਾਰ ਤੋਂ ਭੁਲੇਖੇ (ਭੌਂਚਲ਼ੀ) ਵਿੱਚ ਆਉਣ ਤੋਂ ਜਰਾ ਬਚ ਕੇ ਰਹਿਣਾ ਕਿ ਅਖੇ ਇਮੀਗ੍ਰਾਂਟ ਹੋਏ ਕੈਨੇਡੀਅਨ-ਸਿਟੀਜ਼ਨ ਨਾਲ਼ੋਂ ਉਹ ਵਿਅਕਤੀ ਆਪ ਸਿਰਫ ਏਸ ਕਰਕੇ ਵਧੀਆ ਹੈ ਕਿਉਂਕਿ ਉਸ ਦਾ ਜਨਮ ਕੈਨੇਡਾ ਵਿੱਚ ਹੋਇਆ ਸੀ ਤੇ ਏਥੇ ਪੜ੍ਹਿਆ/ਪੜ੍ਹੀ ਸੀ। ਇਹ ਵੀ ਯਾਦ ਰੱਖਣਾ ਕਿ ਜੇਕਰ ਕੈਨੇਡਾ ਵਿੱਚ ਕੋਈ ਇਮੀਗ੍ਰਾਂਟ-ਸਿਟੀਜ਼ਨ ਇਕ ਸਫਲ ਟੀਚਰ, ਨਰਸ, ਡਾਕਟਰ, ਅਤੇ ਹੋਰ ਸਭ ਕੁਝ ਹੋ ਸਕਦਾ ਹੈ ਤਾਂ ਉਹ ਸਕੂਲ ਟਰੱਸਟੀ ਵੀ ਹੋ ਸਕਦਾ ਹੈ।