GTA News Media

Top Info Bar
22.1°C Toronto Loading date...
Canada

ਵੈਨਕੂਵਰ ਵਿੱਚ ਇੱਕ 3 ਸਾਲਾ ਬੱਚੇ ਲਈ Amber Alert ਜਾਰੀ

ਵੈਨਕੂਵਰ ਵਿੱਚ ਇੱਕ 3 ਸਾਲਾ ਬੱਚੇ ਲਈ Amber Alert ਜਾਰੀ
Share this post via:

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਵੈਨਕੂਵਰ ਦੇ ਬੱਚਿਆਂ ਦੇ ਹਸਪਤਾਲ ਵਿੱਚੋਂ ਇੱਕ ਤਿੰਨ ਸਾਲਾ ਬੱਚੇ ਨੂੰ ਅਗਵਾ ਕਰ ਲਏ ਜਾਣ ਤੋਂ ਬਾਅਦ ਉਸ ਸਬੰਧ ਵਿੱਚ Amber Alert ਜਾਰੀ ਕਰ ਦਿੱਤਾ ਗਿਆ।  ਵੈਨਕੂਵਰ ਪੁਲਿਸ ਵੱਲੋਂ ਤਿੰਨ ਸਾਲਾਂ ਦੇ ਬੱਚੇ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ।ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੱਚਾ ਏਸ਼ੀਆਈ ਮੂਲ ਦਾ ਹੈ ਜਿਸ ਦਾ ਕੱਦ ਦੋ ਫੁੱਟ, ਕਾਲੇ ਵਾਲ ਹਨ ਤੇ ਉਸ ਨੇ ਗ੍ਰੇਅ ਰੰਗ ਦਾ ਜਿ਼ੱਪ ਵਾਲਾ ਅੱਪਰ, ਨੀਲੀ ਪੈਂਟ ਤੇ ਲਾਲ ਜੁੱਤੇ ਪਾਏ ਹੋਏ ਹਨ।

ਪੁਲਿਸ ਨੇ ਦੱਸਿਆ ਕਿ ਸ਼ੱਕੀ ਜੈਨੀ ਚਾਂਥਬੁਆਲਾ 30 ਸਾਲਾ ਏਸ਼ੀਆਈ ਮਹਿਲਾ ਦੱਸੀ ਜਾਂਦੀ ਹੈ, ਜੋ ਪੰਜ ਫੁੱਟ ਦੋ ਇੰਚ ਲੰਮੀਂ ਤੇ 100 ਪਾਊਂਡ ਵਜ਼ਨੀ ਦੱਸੀ ਜਾਂਦੀ ਹੈ। ਉਸ ਦੇ ਕਾਲੇ ਲੰਮੇਂ ਵਾਲ ਹਨ ਤੇ ਉਸ ਦੀ ਸੱਜੀ ਬਾਂਹ ਉੱਤੇ ਟੈਟੂ ਹਨ। ਪੁਲਿਸ ਨੇ ਦੱਸਿਆ ਕਿ ਉਸ ਨੂੰ ਆਖਰੀ ਵਾਰੀ ਕਾਲੇ ਰੰਗ ਦੀ ਜੈਕੇਟ, ਕਾਲੇ ਟੋਕ, ਗਲਾਸਿਜ਼, ਗ੍ਰੇਅ ਸਵੈੱਟਪੈਂਟਸ, ਧਾਰੀਆਂ ਵਾਲੇ ਮੈਸੈਂਜਰ ਬੈਗ ਤੇ ਭੂਰੇ ਰੰਗ ਦੀ ਯੂਜੀਜੀ ਬੂਟਾਂ ਨਾਲ ਵੇਖਿਆ ਗਿਆ ਹੈ।