ਬੁੱਧਵਾਰ ਨੂੰ ਸਕਾਰਬਰੋ ‘ਚ ਇੱਕ 17 ਸਾਲਾ ਲੜਕੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਹ ਘਟਨਾ ਦੁਪਹਿਰੇ 3:43 ਉੱਤੇ ਗਿਲਡਰ ਡਰਾਈਵ ਤੇ ਐਗਲਿੰਟਨ ਐਵਨਿਊ ਈਸਟ ਏਰੀਆ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੇੜੇ ਵਾਪਰੀ।
ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਦੁਪਹਿਰੇ 4:30 ਵਜੇ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ। ਉਸ ਨੂੰ ਕਈ ਗੋਲੀਆਂ ਲੱਗੀਆਂ ਸਨ।
ਪੁਲਿਸ ਨੇ ਦੱਸਿਆ ਕਿ ਪੰਜ ਲੜਕਿਆਂ ਨੂੰ ਇਲਾਕੇ ਤੋਂ ਭੱਜਕੇ ਜਾਂਦਿਆਂ ਵੇਖਿਆ ਗਿਆ। ਅਜੇ ਤੱਕ ਕਿਸੇ ਸ਼ੱਕੀ ਦਾ ਵੇਰਵਾ ਵੀ ਜਾਰੀ ਨਹੀਂ ਕੀਤਾ ਗਿਆ ਹੈ ।
ਹੋਮੀਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
A 17-year-old boy was shot dead in Scarborough on Wednesday.
The incident happened at 3:43 p.m. near a residential building in the Gilder Drive and Eglinton Avenue East area.
The injured boy was taken to hospital but died before 4:30 pm, police said.
Police said that five boys were seen running away from the area. The details of any suspect have not been released yet.
The case is being investigated by the Homicide Unit.