ਬਰੈਂਪਟਨ ‘ਚ ਹਥਿਆਰਬੰਦ ਡਾਕਿਆਂ ਦੇ ਸਬੰਧ ਵਿੱਚ 3 ਗ੍ਰਿਫਤਾਰ
ਪੀਲ ਰੀਜਨਲ ਪੁਲਿਸ ਉਸ ਨਾਗਰਿਕ ਦਾ ਧੰਨਵਾਦ ਕਰ ਰਹੀ ਹੈ ਜਿਸ ਦੀ ਚੌਕਸੀ ਸਦਕਾ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਤਿੰਨਾਂ ਲੁਟੇਰਿਆਂ ਵੱਲੋਂ ਕਈ ਹਥਿਆਰਬੰਦ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਪੀਲ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਇੱਕ ਨਾਗਰਿਕ ਨੇ ਪੁਲਿਸ ਨੂੰ ਸੁਚੇਤ ਕੀਤਾ ਕਿ ਵੈਨਲੇਸ ਡਰਾਈਵ ਅਤੇ ਬ੍ਰਿਸਡੇਲ ਡਰਾਈਵ ਦੇ ਖੇਤਰ ਵਿੱਚ ਕੁੱਝ ਸ਼ੱਕੀ ਵਿਅਕਤੀ ਹਥਿਆਰਾਂ ਨਾਲ ਦੇਖੇ ਗਏ ਹਨ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਲੁਟੇਰਿਆਂ ਵੱਲੋਂ 2 ਤੋਂ 19 ਸਤੰਬਰ ਦਰਮਿਆਨ ਅੱਠ ਫਾਰਮੇਸੀਆਂ ਨੂੰ ਲੁੱਟਿਆ ਗਿਆ ਸੀ।
ਅਧਿਕਾਰੀਆਂ ਵੱਲੋਂ ਚੋਰੀ ਦੀਆਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਸ਼ੱਕੀ ਦੀ ਪਛਾਣ ਟੋਰਾਂਟੋ ਦੇ 18 ਸਾਲਾ ਲੈਨਰੌਏ ਹਗਿੰਨਜ਼ ਵਜੋਂ ਹੋਈ ਹੈ। ਇਸ ਤੋਂ ਇਲਾਵਾ 17 ਸਾਲ ਅਤੇ 16 ਸਾਲ ਦੇ ਦੋ ਲਕੜਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।