(ਸਤਪਾਲ ਸਿੰਘ ਜੌਹਲ)-ਅੱਜ 2022 ਦਾ 267ਵਾਂ ਦਿਨ, ਸਨਿਚਰਵਾਰ 24 ਸਤੰਬਰ ਹੈ। ਟੋਰਾਂਟੋ ਇਲਾਕੇ ਵਿੱਚ ਅੱਜ 18 ਕੁ ਡਿਗਰੀ ਤੱਕ ਤਾਪਮਾਨ ਨਾਲ਼ ਮੌਸਮ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ।
-ਸਾਰੇ ਕੈਨੇਡਾ ਦੀ ਗੱਲ ਵੱਖਰੀ ਪਰ, ਇਸ ਸਾਲ ਦੇ ਬੀਤੇ 266 ਦਿਨਾਂ ਦੌਰਾਨ ਟੋਰਾਂਟੋ, ਬਰੈਂਪਟਨ, ਮਿਸੀਸਾਗਾ ਅਤੇ ਲਾਗਲੇ ਹੋਰ ਸ਼ਹਿਰਾਂ ਵਿੱਚ ਪੁਲਿਸਾਂ ਵਲੋਂ ਅਪਰਾਧੀਆਂ ਦੀਆਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਵਿੱਚ 145 ਪੰਜਾਬੀ ਅਤੇ ਪੰਜਾਬਣਾਂ ਵੀ ਸ਼ਮਿਲ ਹਨ।
-ਕੈਨੇਡਾ ਵਿੱਚ ਮੈਡੀਕਲ ਸਟਾਫ ਦੀ ਘਾਟ ਪੂਰੀ ਕਰਨ ਲਈ ਇਸ ਸਾਲ ਦੌਰਾਨ ਹੁਣ ਤੱਕ 8600 ਤੋਂ ਵੱਧ ਵਿਦੇਸ਼ੀਆਂ ਨੂੰ ਵਰਕ ਪਰਮਿਟ ਦਿੱਤੇ ਗਏ ਹਨ। ਇਸ ਨੇ ਨਾਲ ਹੀ ਇਮੀਗ੍ਰੇਸ਼ਨ ਮੰਤਰੀ ਨੇ ਕੱਲ੍ਹ ਵਿਦੇਸ਼ੀ ਡਾਕਟਰਾਂ ਲਈ ਐਕਸਪ੍ਰੈਸ ਐਂਟਰੀ (ਕੈਨੇਡੀਅਨ ਐਕਸਪੀਰੀਅੰਸ) ਰਾਹੀਂ ਪੱਕੀ ਇਮੀਗ੍ਰੇਸ਼ਨ ਲੈਣਾ ਸੌਖਾ ਕਰਨ ਦਾ ਐਲਾਨ ਕੀਤਾ ਗਿਆ ਹੈ।
– 24 ਅਕਤੂਬਰ ਨੂੰ ਹੋਣ ਵਾਲੀ ਮਿਊਂਸਪਲ ਇਲੈਕਸ਼ਨ ਵਾਸਤੇ ਚੋਣ ਚੱਲ ਰਿਹਾ ਹੈ। ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਵਜੋਂ ਸਤਪਾਲ ਸਿੰਘ ਜੌਹਲ ਦਾ ਚੋਣ ਪ੍ਰਚਾਰ ਵੀ ਜਾਰੀ ਹੈ। 9, 14, ਤੇ 15 ਅਕਤੂਬਰ ਨੂੰ ਵਾਰਡ 10 ਅਤੇ 9 ਵਿੱਚ ਐਡਵਾਂਸ ਵੋਟਾਂ ਪੈਣਗੀਆਂ।
(Satpal Singh Johal) -Today is the 267th day of 2022, Saturday 24 September. The weather is expected to remain pleasant in Toronto area today with temperature up to 18 degrees.
– The matter of all of Canada is different, but during the last 266 days of this year, 145 Punjabi(males and Females) are included in the arrests of criminals by the police in Toronto, Brampton, Mississauga and other nearby cities.
– More than 8,600 foreigners have been granted work permits so far this year to fill the shortage of medical staff in Canada. Also, the Immigration Minister announced yesterday to make it easier for foreign doctors to get permanent immigration through Express Entry (Canadian Experience).
– The election is going on for the municipal election to be held on October 24. Satpal Singh Johal is also campaigning as a school trustee candidate from Ward 9-10 in Brampton. Advance voting will be held in Ward 10 and 9 on October 9, 14 and 15.