ਡਾਊਨਟਾਊਨ ਹੈਮਿਲਟਨ ‘ਚ ਟੱਕਰ ਦੌਰਾਨ ਦੋ ਲੋਕਾਂ ਦੀ ਮੌਤ
ਡਾਊਨਟਾਊਨ ਹੈਮਿਲਟਨ ਵਿੱਚ ਦੇਰ ਰਾਤ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਨੂੰ ਬੁਲਾਇਆ ਗਿਆ ਹੈ।
ਇਹ ਘਟਨਾ ਰਾਤ 11 ਵਜੇ ਤੋਂ ਕੁਝ ਸਮਾਂ ਪਹਿਲਾਂ ,ਸਿਟੀ ਦੇ ਕੌਰਕਟਾਊਨ ਇਲਾਕੇ ਵਿੱਚ ਯੰਗ ਸਟਰੀਟ ਨੇੜੇ ਜੌਹਨ ਸਟਰੀਟ ਤੇ ਵਾਪਰੀ ।
ਹੈਮਿਲਟਨ ਪੁਲਿਸ ਸਰਵਿਸ ਅਨੁਸਾਰ ਨਸ਼ਾ ਕਰਕੇ ਚਲਾਈ ਜਾ ਰਹੀ ਗੱਡੀ ਨੂੰ ਟਰੈਫਿਕ ਸਟੌਪ ਉੱਤੇ ਰੋਕੇ ਜਾਣ ਦੌਰਾਨ ਵਾਪਰੇ ਹਾਦਸੇ ਕਾਰਨ ਦੋ ਪੈਸੈਂਜਰਜ਼ ਦੀ ਮੌਤ ਹੋ ਗਈ।
ਅਜੇ ਤੱਕ ਮ੍ਰਿਤਕਾਂ ਦੇ ਸਬੰਧ ਵਿੱਚ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਕਾਰਨ ਇਨ੍ਹਾਂ ਸੜਕਾਂ ਨੂੰ ਬੰਦ ਕੀਤਾ ਗਿਆ ਹੈ ਤੇ ਡਰਾਈਵਰਾਂ ਨੂੰ ਇਸ ਪਾਸੇ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਜਾਂਚ ਵਿੱਚ ਹਾਲਟਨ ਪੁਲਿਸ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ।