GTA News Media

Top Info Bar
22.1°C Toronto Loading date...
Canada

Poilievre ਦੇ ਕਹਿਣ ‘ਤੇ Diagolon ਦੇ ਬਾਨੀ ਨੂੰ ਨਹੀਂ ਕੀਤਾ ਗਿਆ ਗ੍ਰਿਫਤਾਰ: RCMP

Poilievre ਦੇ ਕਹਿਣ ‘ਤੇ Diagolon ਦੇ ਬਾਨੀ ਨੂੰ ਨਹੀਂ ਕੀਤਾ ਗਿਆ ਗ੍ਰਿਫਤਾਰ: RCMP
Share this post via:

RCMP ਦਾ ਕਹਿਣਾ ਹੈ ਕਿ Jeremy MacKenzie ਦੀ ਗ੍ਰਿਫਤਾਰੀ ਕੰਜ਼ਰਵੇਟਿਵ ਆਗੂ Pierre Poilievre ਦੀ ਬੇਨਤੀ ਉੱਤੇ ਨਹੀਂ ਕੀਤੀ ਗਈ ਹੈ। ਜਿ਼ਕਰਯੋਗ ਹੈ ਕਿ ਬੀਤੇ ਦਿਨੀ ਆਪਣੀ ਪਤਨੀ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਦੇ ਸਬੰਧ ਵਿੱਚ Poilievre ਨੇ ਮਾਊਂਟੀਜ਼ ਨੂੰ ਇਸ ਮਸਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਸੀ।

ਬੁੱਧਵਾਰ ਨੂੰ ਆਨਲਾਈਨ ਗਰੁੱਪ ਡਾਇਗਲੌਨ ਨੇ ਬਾਨੀ ਨੂੰ ਕੋਲ ਹਾਰਬਰ, ਨੋਵਾ ਸਕੋਸ਼ੀਆ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਜੁਲਾਈ ਵਿੱਚ ਸਸਕੈਚਵਨ ਵਿੱਚ ਮਾਊਂਟੀਜ਼ ਵੱਲੋਂ ਇਸ ਖਿਲਾਫ ਲਾਏ ਗਏ ਚਾਰਜਿਜ਼ ਦੇ ਮਾਮਲੇ ਵਿੱਚ ਕੈਨੇਡਾ ਭਰ ਵਿੱਚ ਵਾਰੰਟ ਕੱਢੇ ਗਏ ਸਨ। ਨਵੰਬਰ 2021 ਵਿੱਚ ਵਿਸਕਾਊਂਟ, ਸਸਕੈਚਵਨ ਨੇੜੇ ਕਥਿਤ ਤੌਰ ਉੱਤੇ ਕੀਤੇ ਗਏ ਹਮਲੇ ਦੇ ਸਬੰਧ ਵਿੱਚ ਪੁਲਿਸ ਨੂੰ ਮਿਲੀ ਰਿਪੋਰਟ ਤੋਂ ਬਾਅਦ ਮੈਕੈਂਜ਼ੀ ਨੂੰ ਹਮਲੇ, ਹਥਿਆਰ ਤਾਨਣ, ਸ਼ਰਾਰਤ ਕਰਨ ਤੇ ਪਾਬੰਦੀਸ਼ੁਦਾ ਹਥਿਆਰ ਦੀ ਵਰਤੋਂ ਕਰਨ ਲਈ ਚਾਰਜ ਕੀਤਾ ਗਿਆ ਸੀ।

Poilievre ਨੇ ਆਰਸੀਐਮਪੀ ਨੂੰ ਇਹ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਪਤਨੀ ਅਨਾਇਦਾ ਪੌਲੀਏਵਰ ਉੱਤੇ ਜਿਨਸੀ ਹਮਲਾ ਕਰਨ ਵਰਗੀਆਂ ਕੀਤੀਆਂ ਵਾਹਿਆਤ ਟਿੱਪਣੀਆਂ ਦੇ ਸਬੰਧ ਵਿੱਚ ਉਹ ਕੁੱਝ ਕਰਨ।