GTA News Media

Top Info Bar
22.1°C Toronto Loading date...
Canada Toronto/GTA

ਅੱਜ ਦੀਆਂ ਖਾਸ ਖਬਰਾਂ

ਅੱਜ ਦੀਆਂ ਖਾਸ ਖਬਰਾਂ
Share this post via:

(ਸਤਪਾਲ ਸਿੰਘ ਜੌਹਲ) – ਅੱਜ, 2022 ਦੇ 274ਵੇਂ ਦਿਨ, 1 ਅਕਤੂਬਰ ਵਿੱਚ ਸਵਾਗਤ! ਵੀਕਏਂਡ ਦੌਰਾਨ ਟੋਰਾਂਟੋ ਇਲਾਕੇ `ਚ ਮੌਸਮ ਸੁਹਾਵਣਾ ਰਹਿਣ ਦਾ ਅੰਦਾਜ਼ਾ।

-ਦੁਸਹਿਰਾ 5 ਨੂੰ ਤੇ ਦਿਵਾਲੀ 24 ਅਕਤੂਬਰ ਨੂੰ ਹੈ। ਉਂਟਾਰੀਓ ਵਿੱਚ ਮਿਊਂਸਪਲ ਇਲੈਕਸ਼ਨ ਵੀ ਉਸੇ ਦਿਨ, 24 ਅਕਤੂਬਰ ਨੂੰ ਹੋਵੇਗੀ।

– ਉਂਟਾਰੀਓ ਵਿੱਚ ਸਰਕਾਰ ਵਲੋਂ ਅੱਜ ਤੋਂ ਘੱਟੋ ਘੱਟ ਤਨਖਾਹ 15.50 ਡਾਲਰ ਕਰ ਦਿੱਤੀ ਗਈ ਹੈ। ਇਸ ਤੋਂ ਘੱਟ (ਮਨਮਰਜੀ ਦੀ) ਤਨਖਾਹ ਦੇ ਕੇ ਵਰਕਰਾਂ ਤੋਂ ਕੰਮ ਕਰਵਾਉਣਾ ਹਰ ਹਾਲ ਵਿੱਚ ਵਰਜਿਤ ਹੈ। ਇਹ ਵੀ ਕਿ ਘੱਟ ਤਨਖਾਹ `ਤੇ ਕੰਮ ਕਰਨ ਨੂੰ ਵਰਕਰ ਭਾਵੇਂ ਰਾਜੀ ਹੋਵੇ, ਪਰ, ਕਾਮਿਆਂ ਨੂੰ ਪੂਰੀ ਤਨਖਾਹ ਦੇਣਾ ਹਰੇਕ ਇੰਪਾਲਇਰ ਦੀ ਕਾਨੂੰਨੀ ਜਿੰਮੇਵਾਰੀ ਹੈ। ਇਸੇ ਕਰਕੇ ਲੇਬਰ ਕੋਰਟ ਜਿੰਦਾਬਾਦ ਰਹਿੰਦੀ ਹੈ।

– ਬਰੈਂਪਟਨ ਵਿਖੇ ਟੈਰੀ ਮਿੱਲਰ ਰੀਕ੍ਰਏਸ਼ਨਲ ਸੈਂਟਰ (ਰੇਲਾਸਨ/McLaughlin) ਵਿੱਚ ਭਾਰਤ ਦੇ ਵੀਜਾ, ਪਾਸਪੋਰਟ, ਓ.ਸੀਆਈ ਵਗੈਰਾ ਬਾਰੇ ਕੈਂਪ ਅੱਜ 10 ਤੋਂ 1.30 ਵਜੇ ਤੱਕ ਹੈ। ਕੈਨੇਡਾ ਦੇ ਲੋਕਾਂ ਵਾਸਤੇ ਭਾਰਤ ਦਾ ਈ-ਵੀਜਾ ਤੇ 10 ਸਾਲਾਂ ਦਾ ਸਸਪੈਂਡ ਕੀਤਾ ਵੀਜਾ ਖੋਲ੍ਹਣ ਬਾਰੇ ਭਾਰਤ ਸਰਕਾਰ ਨੂੰ ਹਲੂਣਾ-ਪੱਤਰ ਭੇਜਣਾ ਵੀ ਸੰਭਵ ਹੈ।

– ਉਂਟਾਰੀਓ ਵਿੱਚ ਪੁਲਿਸ (OPP) ਦੀ ਭਰਤੀ ਅੱਜ ਹੈ। ਹੋਰ ਜਾਣਕਾਰੀ ਲਈ ਵੈਬਸਾਈਟ opp.ca/prd ਹੈ।