GTA News Media

Top Info Bar
22.1°C Toronto Loading date...
World

ਦੁਬਈ ‘ਚ 673.9 ਕਰੋੜ ਰੁਪਏ ‘ਚ ਵਿਕਿਆ ਸਭ ਤੋਂ ਮਹਿੰਗਾ ਘਰ

ਦੁਬਈ ‘ਚ 673.9 ਕਰੋੜ ਰੁਪਏ ‘ਚ ਵਿਕਿਆ ਸਭ ਤੋਂ ਮਹਿੰਗਾ ਘਰ
Share this post via:

ਦੁਬਈ ਦੇ ਪਾਮ ਜੁਮੇਰਾ ਟਾਪੂ ‘ਤੇ ਸਥਿਤ ‘ਕਾਸਾ ਡੇਲ ਸੋਲ’ ਘਰ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਦੇਸ਼ ਦਾ ਸਭ ਤੋਂ ਮਹਿੰਗਾ ਵਿਕਣ ਵਾਲਾ ਘਰ ਬਣ ਗਿਆ ਹੈ। ਰਿਪੋਰਟਾਂ ਮੁਤਾਬਕ ਅਲਪਾਗੋ ਪ੍ਰਾਪਰਟੀਜ਼ ਵਲੋਂ ਬਣਾਇਆ ਗਿਆ ਇਹ ਆਲੀਸ਼ਾਨ ਘਰ ਜੁਲਾਈ ਵਿੱਚ 673.9 ਕਰੋੜ ਰੁਪਏ ਵਿੱਚ ਵੇਚਿਆ ਗਿਆ ਸੀ। ਇਸ ਦਾ ਨਿਰਮਾਣ ਹਾਲੇ ਵੀ ਚੱਲ ਰਿਹਾ ਹੈ ਜੋ 2023 ਦੇ ਸ਼ੁਰੂ ਤੱਕ ਪੂਰਾ ਹੋ ਜਾਵੇਗਾ। ਇਸ ਆਲੀਸ਼ਾਨ ਘਰ ਦੇ ਖਰੀਦਦਾਰ ਦਾ ਨਾਮ ਹਾਲੇ ਸਾਹਮਣੇ ਨਹੀਂ ਆਇਆ ਹੈ।

ਕਾਸਾ ਡੇਲ ਸੋਲ ਨਾਮ ਦਾ ਇਹ ਆਲੀਸ਼ਾਨ ਘਰ ਪਾਮ ਜੁਮੇਰਾਹ ਦੇ ਸਾਹਮਣੇ, ਰੁੱਖ ਦੇ ਆਕਾਰ ਦੇ ਨਕਲੀ ਟਾਪੂ ‘ਤੇ ਬਣਾਇਆ ਗਿਆ ਹੈ। ਇਸ ਦਾ ਨਿਰਮਾਣ ਹਾਲੇ ਵੀ ਚੱਲ ਰਿਹਾ ਹੈ ਜੋ 2023 ਦੇ ਸ਼ੁਰੂ ਤੱਕ ਪੂਰਾ ਹੋ ਜਾਵੇਗਾ। ਘਰ ਵਿੱਚ ਅੱਠ ਬੈੱਡਰੂਮ ਅਤੇ 18 ਬਾਥਰੂਮ ਹਨ, ਨਾਲ ਹੀ ਇੱਕ ਜਿੰਮ, ਸਿਨੇਮਾ, ਬਾਲਿੰਗ ਏਲੀ, ਜਕੂਜ਼ੀ ਅਤੇ ਇੱਕ ਬੇਸਮੈਂਟ ਕਾਰ ਪਾਰਕਿੰਗ ਹੈ। ਪਾਰਕਿੰਗ ਵਿੱਚ 15 ਵਾਹਨ ਪਾਰਕ ਕੀਤੇ ਜਾ ਸਕਦੇ ਹਨ।

ਅਲਪਾਗੋ ਪ੍ਰਾਪਰਟੀਜ਼ ਦੇ ਸੰਸਥਾਪਕ ਅਤੇ ਪ੍ਰਧਾਨ ਮੂਰਤ ਅਯਲਦੀਜ ਨੇ ਕਿਹਾ, ‘ਅਸੀਂ ਪਾਮ ਜੁਮੇਰਾਹ ਵਿੱਚ ਕੁੱਲ 6 ਹਵੇਲੀਆਂ ਦਾ ਨਿਰਮਾਣ ਕੀਤਾ ਹੈ ਤੇ ਲਗਭਗ ਸਾਰੀਆਂ ਹੀ ਵੇਚੀਆਂ ਜਾ ਚੁੱਕੀਆਂ ਹਨ। ਸਭ ਤੋਂ ਸਸਤੀ ਹਵੇਲੀ ਲਗਭਗ 285 ਕਰੋੜ ਰੁਪਏ ਵਿੱਚ ਵਿਕੀ ਹੈ।