GTA News Media

Top Info Bar
22.1°C Toronto Loading date...
Toronto/GTA Weather

ਦੱਖਣੀ ਓਨਟਾਰੀਓ ‘ਚ ਸਰਦ ਰੁੱਤ ਦੀ ਹੋਈ ਸ਼ੁਰੂਆਤ

ਦੱਖਣੀ ਓਨਟਾਰੀਓ ‘ਚ ਸਰਦ ਰੁੱਤ ਦੀ ਹੋਈ ਸ਼ੁਰੂਆਤ
Share this post via:

ਦੱਖਣੀ ਓਨਟਾਰੀਓ ਵਿੱਚ ਸਰਦ ਰੁੱਤ ਦੀ ਸ਼ੁਰੂਆਤ ਹੋ ਗਈ ਹੈ ।  ਐਨਵਾਇਰਮੈਂਟ ਕੈਨੇਡਾ ਵੱਲੋਂ ਐਤਵਾਰ ਨੂੰ ਮੌਸਮ ਸਬੰਧੀ ਕਈ ਐਡਵਾਈਜ਼ਰੀਜ਼ ਜਾਰੀ ਕੀਤੀਆਂ ਗਈਆਂ। ਸੋਮਵਾਰ ਨੂੰ ਮੌਸਮ ਵਿੱਚ ਠੰਢ ਮਹਿਸੂਸ ਹੋਣ ਸਬੰਧੀ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਫੈਡਰਲ ਏਜੰਸੀ ਨੇ ਯੌਰਕ, ਦਰਹਾਮ, ਡਫਰਿਨ ਤੇ ਹਾਲਟਨ ਰੀਜਨ ਦੇ ਨਾਲ ਨਾਲ ਓਟਵਾ, ਕਿੰਗਸਟਨ ਤੇ ਲੰਡਨ ਵਿੱਚ ਕੋਹਰੇ ਸਬੰਧੀ ਚੇਤਾਵਨੀ ਜਾਰੀ ਕੀਤੀ। ਇਸ ਐਡਵਾਈਜ਼ਰੀ ਅਨੁਸਾਰ ਐਤਵਾਰ ਰਾਤ ਨੂੰ ਤਾਪਮਾਨ 0 ਡਿਗਰੀ ਸੈਲਸੀਅਸ ਤੱਕ ਚੁੱਭੀ ਲਾ ਸਕਦਾ ਹੈ ਤੇ ਇਹੋ ਸਿਲਸਿਲਾ ਸੋਮਵਾਰ ਸਵੇਰ ਨੂੰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਕਿਤੇ ਕਿਤੇ ਕੋਹਰਾ ਜੰਮਿਆਂ ਵੀ ਨਜ਼ਰ ਆ ਸਕਦਾ ਹੈ।

ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਆਪਣੇ ਪੌਦਿਆਂ ਨੂੰ ਢਕ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ ਕੋਹਰੇ ਕਾਰਨ ਕਈ ਫਸਲਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।ਐਨਵਾਇਰਮੈਂਟ ਕੈਨੇਡਾ ਅਨੁਸਾਰ ਟੋਰਾਂਟੋ ਵਿੱਚ ਰਾਤ ਸਮੇਂ ਮੌਸਮ 5 ਡਿਗਰੀ ਸੈਲਸੀਅਸ ਰਹਿ ਸਕਦਾ ਹੈ ਤੇ ਸੋਮਵਾਰ ਦੁਪਹਿਰ ਤੱਕ ਇਸ ਦੇ ਇਕਹਿਰੇ ਅੰਕੜੇ ਵਿੱਚ ਬਣੇ ਰਹਿਣ ਦੀ ਸੰਭਾਵਨਾ ਹੈ। ਮਿਸੀਸਾਗਾ ਤੇ ਨੌਰਥ ਯੌਰਕ ਵਿੱਚ ਤਾਪਮਾਨ 3 ਡਿਗਰੀ ਸੈਲਸੀਅਸ, ਵਾਅਨ ਤੇ ਰਿਚਮੰਡ ਹਿੱਲ ਵਿੱਚ ਪਾਰਾ ਰਾਤ ਸਮੇਂ ਮਨਫੀ 1 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।