GTA News Media

Top Info Bar
22.1°C Toronto Loading date...
Canada

ਕੈਨੇਡਾ ਦੇ ਬਿਜ਼ਨਸ ਹੁਣ ਆਪਣੇ ਕਸਟਮਰਜ਼ ਤੋਂ ਵਸੂਲ ਸਕਣਗੇ ਕ੍ਰੈਡਿਟ ਕਾਰਡ ਫੀਸ

ਕੈਨੇਡਾ ਦੇ ਬਿਜ਼ਨਸ ਹੁਣ ਆਪਣੇ ਕਸਟਮਰਜ਼ ਤੋਂ ਵਸੂਲ ਸਕਣਗੇ ਕ੍ਰੈਡਿਟ ਕਾਰਡ ਫੀਸ
Share this post via:

ਹੁਣ 6 ਅਕਤੂਬਰ ਤੋਂ ਕੈਨੇਡੀਅਨ ਬਿਜ਼ਨਸ ਆਪਣੇ ਕਸਟਮਰਜ਼ ਤੋਂ ਕ੍ਰੈਡਿਟ ਕਾਰਡ ਫੀਸ ਚਾਰਜ ਕਰ ਸਕਣਗੇ।ਇਹ ਤਬਦੀਲੀ ਵੀਜ਼ਾ ਤੇ ਮਾਸਟਰਕਾਰਡ ਦਰਮਿਆਨ ਮਲਟੀਮਿਲੀਅਨ ਡਾਲਰ ਦੇ ਸੈਟਲ ਹੋਏ ਕਲਾਸ ਐਕਸ਼ਨ ਲਾਅਸੂਟ ਕਾਰਨ ਹੋ ਰਹੀ ਹੈ। ਇਸ ਨੂੰ ਇੰਟਰਚੇਂਜ ਜਾਂ ਸਵਾਈਪ ਫੀਸ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਫੀਸ ਉਹ ਹੈ ਜਿਹੜੀ ਕ੍ਰੈਡਿਟ ਕਾਰਡ ਕੰਪਨੀਆਂ, ਬੈਂਕ ਤੇ ਪੇਅਮੈਂਟ ਪ੍ਰੋਸੈਸਰਜ਼ ਹਰੇਕ ਲੈਣ-ਦੇਣ(ਟਰਾਂਸੈਕਸ਼ਨ) ਨਾਲ ਵਪਾਰੀਆਂ ਤੋਂ ਵਸੂਲਦੀਆਂ ਹਨ।

ਕਾਰਡਜ਼ ਲਈ ਇਹ ਫੀਸ 1% ਤੋਂ 3% ਤੱਕ ਹੋ ਸਕਦੀ ਹੈ ਤੇ ਪਰਕਸ ਜਿਵੇਂ ਕਿ ਕੈਸ਼ ਬੈਕ ਜਾਂ ਲਾਇਲਟੀ ਪੁਆਇੰਟਸ, ਜੋ ਕਿ ਬਿਜ਼ਨਸ ਮੁਨਾਫੇ ਵਿੱਚ ਕਟੌਤੀ ਕਰਦੇ ਹਨ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਅਨੁਸਾਰ, ਵੀਜ਼ਾ ਤੇ ਮਾਸਟਰਕਾਰਡ ਨੇ ਪਹਿਲਾਂ ਫੀਸ ਸਰਚਾਰਜ ਜਾਂ ਉੱਚ ਕੀਮਤ ਵਾਲੇ ਪ੍ਰੀਮੀਅਮ ਕ੍ਰੈਡਿਟ ਕਾਰਡਜ਼ ਲਈ ਵਪਾਰੀਆਂ ਦੀ ਸਮਰੱਥਾ ਉੱਤੇ ਰੋਕ ਲਾਉਂਦੇ ਹੋਏ ਇਸ ਤੋਂ ਇਨਕਾਰ ਕਰ ਦਿੱਤਾ ਸੀ। ਕੁਝ ਕੰਪਨੀਆਂ, ਜਿਵੇਂ ਕਿ ਟੈਲਅਸ, ਪਹਿਲਾਂ ਹੀ ਨਵੀਂ ਕ੍ਰੈਡਿਟ ਕਾਰਡ ਪ੍ਰੋਸੈਸਿੰਗ ਫੀਸਾਂ ਦਾ ਐਲਾਨ ਕਰ ਚੁੱਕੀਆਂ ਹਨ।

ਇਹ ਨਵਾਂ ਨਿਯਮ 6 ਅਕਤੂਬਰ ਤੋਂ ਲਾਗੂ ਹੋਵੇਗਾ। ਵਪਾਰੀਆਂ ਨੂੰ ਇਸ ਬਾਰੇ ਵੀਜ਼ਾ ਅਤੇ ਮਾਸਟਰਕਾਰਡ ਨੂੰ ਲਿਖਤੀ ਨੋਟਿਸ ਦੇਣਾ ਹੋਵੇਗਾ।ਕੰਪਨੀਆਂ ਨਾਲ ਸੈਟਲਮੈਂਟ ਤਹਿਤ ਕੈਨੇਡੀਅਨ ਕਾਰੋਬਾਰ ਕ੍ਰੈਡਿਟ ਕਾਰਡ ਫੀਸ ਰੀਬੇਟ ਵਜੋਂ 5000 ਡਾਲਰ ਤੱਕ ਕਲੇਮ ਵੀ ਕਰ ਸਕਣਗੇ।