GTA News Media

Top Info Bar
22.1°C Toronto Loading date...
World

ਥਾਈਲੈਂਡ ਦੇ ਇੱਕ ਨਰਸਰੀ ਸਕੂਲ ‘ਚ ਹੋਈ ਗੋਲੀਬਾਰੀ, 22 ਬੱਚਿਆਂ ਸਮੇਤ ਘੱਟੋ ਘੱਟ 38 ਦੀ ਮੌਤ

ਥਾਈਲੈਂਡ ਦੇ ਇੱਕ ਨਰਸਰੀ ਸਕੂਲ ‘ਚ ਹੋਈ ਗੋਲੀਬਾਰੀ, 22 ਬੱਚਿਆਂ ਸਮੇਤ ਘੱਟੋ ਘੱਟ 38 ਦੀ ਮੌਤ
Share this post via:

ਥਾਈਲੈਂਡ ਵਿੱਚ ਇੱਕ ਪ੍ਰੀ-ਸਕੂਲ ਚਾਈਲਡ ਡੇ-ਕੇਅਰ ਸੈਂਟਰ ਵਿੱਚ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਗੋਲੀਬਾਰੀ ਕੀਤੀ, ਜਿਸ ‘ਚ ਦਰਜਨਾਂ ਬੱਚਿਆਂ ਅਤੇ ਅਧਿਆਪਕਾਂ ਦੀ ਮੌਤ ਹੋ ਗਈ। ਹਮਲਾਵਰ ਨੇ ਮੌਕੇ ਤੋਂ ਭੱਜਦੇ ਹੋਏ ਗੋਲੀਆਂ ਵੀ ਚਲਾਈਆਂ, ਜਿਸ ਨਾਲ ਕਈ ਹੋਰ ਲੋਕ ਜ਼ਖਮੀ ਹੋ ਗਏ। ਥਾਈਲੈਂਡ ਦੇ ਇਤਿਹਾਸ ‘ਚ ਸਭ ਤੋਂ ਖੂਨੀ ਹਮਲੇ ‘ਚ ਘੱਟੋ-ਘੱਟ 38 ਲੋਕ ਮਾਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਪੁਲਿਸ ਸੇਵਾ ਤੋਂ ਬਰਖਾਸਤ ਕੀਤਾ ਗਿਆ ਸੀ। ਹਮਲਾਵਰ ਨੇ ਬਾਅਦ ਵਿੱਚ ਘਰ ਜਾ ਕੇ ਆਪਣੀ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਘਟਨਾ ਵਾਲੀ ਥਾਂ ‘ਤੇ ਸਭ ਤੋਂ ਪਹਿਲਾਂ ਪਹੁੰਚੇ ਲੋਕਾਂ ਵੱਲੋਂ ਲਈਆਂ ਗਈਆਂ ਫੋਟੋਆਂ ‘ਚ ਸਕੂਲ ਦੇ ਫਰਸ਼ ‘ਤੇ ਕੰਬਲਾਂ ‘ਚ ਛੋਟੇ ਬੱਚਿਆਂ ਦੀਆਂ ਲਾਸ਼ਾਂ ਪਈਆਂ ਦਿਖਾਈ ਦਿੱਤੀਆਂ।

ਤਸਵੀਰਾਂ ‘ਚ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਿਰ ‘ਤੇ ਗੋਲੀਆਂ ਦੇ ਨਿਸ਼ਾਨ ਹਨ ਅਤੇ ਉਹ ਖੂਨ ਨਾਲ ਲੱਥਪੱਥ ਹਨ। ਸਟੇਟ ਬ੍ਰਾਡਕਾਸਟਰ ਥਾਈਪੀਬੀਐਸ ਨੂੰ ਇੱਕ ਅਧਿਆਪਕ ਦੁਆਰਾ ਦੱਸਿਆ ਗਿਆ ਕਿ ਹਮਲਾਵਰ ਕਾਰ ਵਿੱਚੋਂ ਉਤਰ ਕੇ ਬਾਹਰ ਦੁਪਹਿਰ ਦਾ ਖਾਣਾ ਖਾ ਰਹੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਹੋਰ ਗੋਲੀਆਂ ਚਲਾਈਆਂ। ਉਸ ਨੇ ਦੱਸਿਆ ਕਿ ਜਦੋਂ ਹਮਲਾਵਰ ਬੰਦੂਕ ਨਾਲ ਗੋਲੀਆਂ ਚਲਾ ਰਿਹਾ ਸੀ ਤਾਂ ਉਹ ਮੌਕਾ ਸੰਭਾਲ ਕੇ ਸਕੂਲ ਦੇ ਅੰਦਰ ਚਲੀ ਆਈ। ‘ਮੈਂ ਵਾਪਸ ਭੱਜ ਕੇ ਉੱਥੇ ਪਹੁੰਚੀ, ਬੱਚੇ ਸੌਂ ਰਹੇ ਸਨ, ਜਿਨ੍ਹਾਂ ਦੀ ਉਮਰ ਦੋ ਤੋਂ ਤਿੰਨ ਸਾਲ ਸੀ,’ ਉਸਨੇ ਕਿਹਾ ਇਹ ਹਮਲਾ ਉੱਤਰ-ਪੂਰਬੀ ਥਾਈਲੈਂਡ ਦੇ ਨੋਂਗ ਬੁਆ ਲੈਂਫੂ ਸ਼ਹਿਰ ਵਿੱਚ ਹੋਇਆ, ਜੋ ਦੇਸ਼ ਦੇ ਸਭ ਤੋਂ ਗਰੀਬ ਖੇਤਰਾਂ ਵਿੱਚੋਂ ਇੱਕ ਹੈ। ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ‘ਡੇ ​​ਕੇਅਰ’ ਦੇ ਕਰਮਚਾਰੀ ਨੇ ਜਦੋਂ ਦੇਖਿਆ ਕਿ ਬੰਦੂਕਧਾਰੀ ਹਮਲਾਵਰ ਨੇ ਦਰਵਾਜ਼ਾ ਬੰਦ ਕਰ ਦਿੱਤਾ, ਪਰ ਹਮਲਾਵਰ ਗੋਲੀ ਚਲਾਉਦਾ ਹੋਇਆ ਅੰਦਰ ਚਲਾ ਗਿਆ। ਇਕ ਪਲ ਵਿਚ ਲਾਸ਼ਾਂ ਦੇ ਢੇਰ ਲੱਗ ਗਏ।

ਪੁਲਿਸ ਮੇਜਰ ਜਨਰਲ ਪੈਸਲ ਲੁਈਸੋਂਬੂਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸ਼ੱਕੀ ਨੂੰ ਇਸ ਸਾਲ ਦੇ ਸ਼ੁਰੂ ਵਿਚ ਨਸ਼ੀਲੇ ਪਦਾਰਥਾਂ ਦੇ ਦੋਸ਼ ਵਿਚ ਬਰਖਾਸਤ ਕਰ ਦਿੱਤਾ ਗਿਆ ਸੀ। ਸਥਾਨਕ ਪੁਲਿਸ ਮੁਖੀ ਦਮਰੋਂਗਸਾਕ ਕਿਟੀਪ੍ਰਾਫਾ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਸ਼ੱਕੀ ਨੂੰ ਜਦੋਂ ਪੁਲਿਸ ਫੋਰਸ ਤੋਂ ਬਾਹਰ ਕੱਢਿਆ ਗਿਆ ਸੀ ਅਤੇ ਅੱਜ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸ਼ੱਕ ਹੈ ਕਿ ਹਮਲਾਵਰ ਨੇ ਹਮਲੇ ਲਈ ਡੇਅ ਕੇਅਰ ਨੂੰ ਚੁਣਿਆ ਕਿਉਂਕਿ ਇਹ ਉਸ ਦੇ ਘਰ ਦੇ ਨੇੜੇ ਸੀ। ਕਿਟੀਪ੍ਰਾਫਾ ਨੇ ਇਸ ਤੋਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਹਮਲਾਵਰ ਨੇ ਮੁੱਖ ਤੌਰ ‘ਤੇ 9mm ਪਿਸਤੌਲ ਦੀ ਵਰਤੋਂ ਕੀਤੀ ਸੀ ਜੋ ਉਸ ਨੇ ਖੁਦ ਖਰੀਦੀ ਸੀ। ਪੇਜ਼ਲ ਨੇ ਕਿਹਾ ਕਿ ਹਮਲਾਵਰ ਨੇ ਹਮਲੇ ਵਿਚ ਹੈਂਡਗਨ, ਸ਼ਾਟਗਨ ਅਤੇ ਚਾਕੂਆਂ ਸਮੇਤ ਕਈ ਹਥਿਆਰਾਂ ਦੀ ਵਰਤੋਂ ਕੀਤੀ।