GTA News Media

Top Info Bar
22.1°C Toronto Loading date...
Canada

ਕੈਨੇਡਾ ਵਾਸੀਆਂ ਲਈ ਵੱਡੀ ਰਾਹਤ; ਹੁਣ ਕਰੋੜਾਂ ਕੈਨੇਡੀਅਨ ਪਰਿਵਾਰਾਂ ਨੂੰ ਮਿਲੇਗੀ ਆਰਥਿਕ ਸਹਾਇਤਾ

ਕੈਨੇਡਾ ਵਾਸੀਆਂ ਲਈ ਵੱਡੀ ਰਾਹਤ; ਹੁਣ ਕਰੋੜਾਂ ਕੈਨੇਡੀਅਨ ਪਰਿਵਾਰਾਂ ਨੂੰ ਮਿਲੇਗੀ ਆਰਥਿਕ ਸਹਾਇਤਾ
Share this post via:

ਕੈਨੇਡਾ ‘ਚ ਲਗਾਤਾਰ ਵੱਧ ਰਹੀ ਮਹਿੰਗਾਈ ਨਾਲ ਜੂਝ ਰਹੇ ਕੈਨੇਡਾ ਵਾਸੀਆਂ ਲਈ ਰਾਹਤ ਦੀ ਖਬਰ ਹੈ। ਵੀਰਵਾਰ ਨੂੰ ਹਾਊਸ ਆਫ਼ ਕਾਮਨਜ਼ ‘ਚ ਗੁਡਜ਼ ਐਂਡ ਸਰਵਿਸ ਟੈਕਸ ਵਿੱਚ ਦੁੱਗਣੀ ਰਿਆਇਤ ਦਿੰਦਾ ਬਿੱਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਸੈਨੇਟ ‘ਚ ਪਾਸ ਹੋਣ ਤੋਂ ਬਾਅਦ ਕਾਨੂੰਨ ਬਣਨ ‘ਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਟੈਕਸ ਰਿਆਇਤ ਦੇ ਰੂਪ ‘ਚ ਨਕਦ ਅਦਾਇਗੀ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਬਿੱਲ C-30 ਦੀ ਪਹਿਲੀ ਪੜ੍ਹਤ 20 ਸਤੰਬਰ ਨੂੰ ਮੁਕੰਮਲ ਹੋ ਗਈ ਸੀ ਅਤੇ ਹੁਣ ਇਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ ਹੈ।

ਆਰਜ਼ੀ ਤੌਰ ‘ਤੇ ਲਾਗੂ ਕੀਤਾ ਜਾ ਰਿਹਾ ਨਵਾਂ ਕਾਨੂੰਨ ਇੱਕ ਕਿਰਤੀ ਦੀ ਜੇਬ ‘ਚ 467 ਡਾਲਰ ਤੱਕ ਦੀ ਰਕਮ ਪੁੱਜਦੀ ਕਰੇਗਾ। ਬੱਚਿਆਂ ਵਾਲੇ ਸਿੰਗਲ ਪੇਰੈਂਟਸ ਅਤੇ ਵਿਆਹੁਤਾ ਜੋੜਿਆਂ ਨੂੰ 612 ਡਾਲਰ ਮਿਲਣਗੇ, ਜਦਕਿ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 161 ਡਾਲਰ ਪ੍ਰਤੀ ਬੱਚਾ ਦਿੱਤੇ ਜਾਣਗੇ। ਪਾਰਲੀਮਾਨੀ ਬਜਟ ਅਫ਼ਸਰ ਦਾ ਕਹਿਣਾ ਹੈ ਕਿ GST ਰਿਆਇਤ ਵਿਚ ਵਾਧੇ ਨਾਲ ਸਰਕਾਰੀ ਖ਼ਜ਼ਾਨੇ ‘ਤੇ 2.6 ਅਰਬ ਡਾਲਰ ਦਾ ਬੋਝ ਪਵੇਗਾ ਅਤੇ ਇੱਕ ਕਰੋੜ 10 ਲੱਖ ਕੈਨੇਡੀਅਨਜ਼ ਦੇ ਖਾਤਿਆਂ ‘ਚ ਰਕਮ ਭੇਜੀ ਜਾਵੇਗੀ।

ਵਿੱਤ ਮੰਤਰੀ ਅਤੇ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਨੇ ਕਿਹਾ ਕਿ ਕਮਜ਼ੋਰ ਆਰਥਿਕ ਹਾਲਾਤਾਂ ‘ਚੋਂ ਲੰਘ ਰਹੇ ਕੈਨੇਡਾ ਵਾਸੀਆਂ ਲਈ ਪਹਿਲਾਂ ਤੋਂ ਚੱਲ ਰਹੀ ਰਿਆਇਤ ਨੂੰ ਵਧਾ ਦਿੱਤਾ ਗਿਆ ਹੈ। ਲੋਕਾਂ ਨੂੰ ਇਸ ਰਾਹਤ ਦੀ ਜ਼ਰੂਰਤ ਸੀ ਅਤੇ ਲਿਬਰਲ ਸਰਕਾਰ ਸਾਰੇ ਐਮਪੀਜ਼ ਦੀ ਸ਼ੁਕਰਗੁਜ਼ਾਰ ਹੈ ਕਿ ਉਨ੍ਹਾਂ ਨੇ ਬਿਲ C-30 ਦਾ ਸਮਰਥਨ ਕੀਤਾ।