GTA News Media

Top Info Bar
22.1°C Toronto Loading date...
Crime Toronto/GTA

ਓਨਟਾਰੀਓ ਦੀ ਲਾਪਤਾ ਔਰਤ ਜੈਕਲੀਨ ਮੈਕਡਰਮੋਟ ਦੀ BC ‘ਚ ਮਿਲੀ ਲਾਸ਼

ਓਨਟਾਰੀਓ ਦੀ ਲਾਪਤਾ ਔਰਤ ਜੈਕਲੀਨ ਮੈਕਡਰਮੋਟ ਦੀ BC ‘ਚ ਮਿਲੀ ਲਾਸ਼
Share this post via:

ਸਰਚ ਤੇ ਰੈਸਕਿਊ ਟੀਮਾਂ ਨੂੰ ਬੀ.ਸੀ. ਵਿੱਚ ਇੱਕ ਲਾਪਤਾ 22 ਸਾਲਾ ਓਨਟਾਰੀਓ ਔਰਤ ਜੈਕਲੀਨ ਮੈਕਡਰਮੋਟ (Jaqueline McDermott) ਦੀ ਲਾਸ਼ ਮਿਲੀ ਹੈ।ਜੈਕਲੀਨ ‘ਜੈਕੀ’ ਮੈਕਡਰਮੋਟ, ਕਿਚਨਰ-ਵਾਟਰਲੂ ਖੇਤਰ (Kitchener-Waterloo) ਦੀ ਰਹਿਣ ਵਾਲੀ ਸੀ। RCMP ਨੇ ਪੁਸ਼ਟੀ ਕੀਤੀ  ਕਿ ਸਰਚ ਤੇ ਰੈਸਕਿਊ ਟੀਮਾਂ ਨੂੰ ਜੈਕਲੀਨ ਦੀ ਲਾਸ਼ ਸ਼ਨਿੱਚਰਵਾਰ ਨੂੰ ਮਿਲੀ ।ਪੁਲਿਸ ਨੇ ਕਿਹਾ ਕਿ ਉਸਨੂੰ ਬ੍ਰਿਟਿਸ਼ ਕੋਲੰਬੀਆ ਦੇ ਇੱਕ ਮੈਡੀਟੇਸ਼ਨ ਰੀਟ੍ਰੀਟ(meditation retreat) ਵਿੱਚ ਸ਼ਾਮਲ ਹੋਣ ਤੋਂ ਬਾਅਦ ਆਖਰੀ ਵਾਰ ਆਪਣੀ ਗੱਡੀ ਦੇ ਨੇੜੇ ਦੇਖਿਆ ਗਿਆ ਸੀ।

ਉਸ ਦੀ ਗੱਡੀ ਮੈਰਿਟ ਤੇ ਲੋਗਨ ਲੇਕ ਦਰਮਿਆਨ ਹਾਈਵੇਅ 97 C ਦੇ ਨਾਲ ਟੁੱਟੀ ਭੱਜੀ ਹਾਲਤ ਵਿੱਚ ਮਿਲੀ ਸੀ। ਪਰ ਜੈਕਲੀਨ ਨਾ ਤਾਂ ਉਸ ਦੇ ਅੰਦਰ ਹੀ ਸੀ ਤੇ ਨਾ ਹੀ ਉਸ ਦੇ ਆਲੇ ਦੁਆਲੇ  ਸੀ।ਇਸ ਤੋਂ ਕੁੱਝ ਕੁ ਦਿਨ ਪਹਿਲਾਂ ਉਸ ਦੇ ਮਾਪੇ ਉਸ ਦੀ ਭਾਲ ਵਿੱਚ ਮਦਦ ਕਰਨ ਲਈ ਬੀਸੀ ਰਵਾਨਾ ਹੋਏ ਸਨ। ਇੱਕ ਪਰਿਵਾਰਕ ਮਿੱਤਰ ਨੇ ਦੱਸਿਆ ਕਿ BC ਸਰਚ ਤੇ ਰੈਸਕਿਊ ਟੀਮਾਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਮਗਰੋਂ ਜੈਕਲੀਨ ਦੀ ਲਾਸ਼ ਮਿਲੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਕੋਰੋਨਰ ਸਰਵਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।