ਮਹਿਲਾ ਤੇ ਹਮਲਾ ਕਰਨ ਵਾਲੇ ਸ਼ੱਕੀ ਦੀ ਭਾਲ ‘ਚ ਪੁਲਿਸ
ਡਾਊਨਟਾਊਨ ਟੋਰਾਂਟੋ ਵਿੱਚ ਸੋਮਵਾਰ ਸ਼ਾਮ ਨੂੰ ਮਹਿਲਾ ਦੇ ਮੂੰਹ ‘ਤੇ ਘਸੁੰਨ ਮਾਰਨ ਦੇ ਦੋਸ਼ ਵਿੱਚ ਪੁਲਿਸ ਸ਼ੱਕੀ ਦੀ ਭਾਲ ਕਰ ਰਹੀ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਰਾਤੀਂ 9:00 ਵਜੇ ,ਯੰਗ ਤੇ ਵੈਲਸਲੇਅ ਸਟਰੀਟਸ ਉੱਤੇ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਇੰਟਰਸੈਕਸ਼ਨ ਨੇੜੇ ਇੱਕ ਮਹਿਲਾ ਕੋਲ ਗਿਆ ਤੇ ਉਸ ਦੇ ਮੂੰਹ ਉੱਤੇ ਮੁੱਕਾ ਮਾਰਿਆ। ਇਸ ਤੋਂ ਬਾਅਦ ਇਹ ਵਿਅਕਤੀ ਵੈਲਸਲੇਅ ਸਟਰੀਟ ਵੱਲ ਭੱਜ ਗਿਆ।
ਇਸ ਵਿਅਕਤੀ ਦੀ ਉੱਮਰ ਲਗਭਗ 40 ਸਾਲ , ਕੱਦ 5’10” ਅਤੇ ਵਾਲ ਨਿੱਕੇ ਕੱਟੇ ਹੋਏ ਤੇ ਭੂਰੇ ਦੱਸੇ ਜਾ ਰਹੇ ਹਨ। ਉਸ ਨੂੰ ਆਖਰੀ ਵਾਰੀ ਕਾਲੇ ਰੰਗ ਦੀ ਹੁਡੀ, ਕਾਲੀ ਪੈਂਟ ਤੇ ਗ੍ਰੇਅ ਬੈਕਪੈਕ ਨਾਲ ਵੇਖਿਆ ਗਿਆ। ਪੁਲਿਸ ਵੱਲੋਂ ਸ਼ੱਕੀ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਹਿਲਾ ਤੇ ਹਮਲਾਵਰ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ।