GTA News Media

Top Info Bar
22.1°C Toronto Loading date...
Toronto/GTA

ਇੱਕ ਘਰ ਵਿੱਚ ਗੋਲੀ ਚੱਲਣ ਨਾਲ ਦੋ ਪੁਲਿਸ ਅਧਿਕਾਰੀਆਂ ਮੌਤ

ਇੱਕ ਘਰ ਵਿੱਚ ਗੋਲੀ ਚੱਲਣ ਨਾਲ ਦੋ ਪੁਲਿਸ ਅਧਿਕਾਰੀਆਂ ਮੌਤ
Share this post via:

ਇਨਿਸਫਿਲ ‘ਚ ਮੰਗਲਵਾਰ ਨੂੰ ਇਕ ਘਰ ਦੇ ਅੰਦਰ ਗੋਲੀ ਲੱਗਣ ਨਾਲ ਦੋ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਦੱਖਣੀ ਸਿਮਕੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 8 ਵਜੇ ਤੋਂ ਠੀਕ ਪਹਿਲਾਂ 25ਵੀਂ ਸਾਈਡ ਰੋਡ ਅਤੇ 9ਵੀਂ ਲਾਈਨ ਦੇ ਖੇਤਰ ਵਿੱਚ ਸੋਮਰਸ ਬੁਲੇਵਾਰਡ ਦੇ ਇੱਕ ਘਰ ਵਿੱਚ ਗੜਬੜ ਦੀ ਰਿਪੋਰਟ ਮਿਲੀ ਸੀ। ਇਸ ਤੋਂ ਤੁਰੰਤ ਬਾਅਦ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਅਧਿਕਾਰੀਆਂ ਨੂੰ ਘਰ ਦੇ ਅੰਦਰ ਗੋਲੀ ਮਾਰ ਦਿੱਤੀ ਗਈ ਅਤੇ ਪੁਲਿਸ ਨਾਲ ਮੁਕਾਬਲੇ ਵਿੱਚ ਇੱਕ ਸ਼ੂਟਰ ਦੀ ਵੀ ਮੌਤ ਹੋ ਗਈ ।

ਇਲਾਕੇ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ 6-7 ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਗੋਲੀ ਚੱਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਪੁਲਿਸ ਦੇ ਸਾਇਰਨ ਸੁਣਾਈ ਦੇਣ ਲੱਗੇ ਅਤੇ ਸੜਕਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਨਜ਼ਰ ਆਈ। ਇੱਕ ਜ਼ਖਮੀ ਅਧਿਕਾਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੂਜੇ ਨੂੰ ਏਅਰਲਿਫਟ ਕਰਕੇ ਟਰੌਮਾ ਸੈਂਟਰ ਲਿਜਾਇਆ ਗਿਆ। ਉਹ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਇਸ ਮਾਮਲੇ ਦੀ ਜਾਂਚ SIU ਵੱਲੋਂ ਕੀਤੀ ਜਾ ਰਹੀ ਹੈ। ਯੌਰਕ ਰੀਜਨਲ ਪੁਲਿਸ ਵੀ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ।