GTA News Media

Top Info Bar
22.1°C Toronto Loading date...
India Punjab

ਰਾਕੇਸ਼ ਟਿਕੈਤ ਨੇ CM ਚਰਨਜੀਤ ਚੰਨੀ ਨੂੰ ਟਵੀਟ ਕਰ ਕੈਪਟਨ ਤੇ ਕਾਗਰਸ ਵੱਲੋ ਕੀਤੇ ਵਾਅਦੇ ਨੂੰ ਧਿਆਨ ‘ਚ ਲਿਆਂਦਾ

ਰਾਕੇਸ਼ ਟਿਕੈਤ ਨੇ CM ਚਰਨਜੀਤ ਚੰਨੀ ਨੂੰ ਟਵੀਟ ਕਰ ਕੈਪਟਨ ਤੇ ਕਾਗਰਸ ਵੱਲੋ ਕੀਤੇ ਵਾਅਦੇ ਨੂੰ ਧਿਆਨ ‘ਚ ਲਿਆਂਦਾ
Share this post via:

ਨਵੀਂ ਦਿੱਲੀ- ਨਵੇਂ ਬਣੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਲਈ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਟਵੀਟ ਕਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਵਾਅਦੇ ਯਾਦ ਕਰਵਾਏ ਹਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ,‘‘ ਸਾਨੂੰ ਨਵੀਂ ਸਰਕਾਰ ਤੋਂ ਉਮੀਦ ਹੈ ਕਿ ਉਹ ਸਾਰੇ ਕਿਸਾਨਾਂ ਦਾ ਪੂਰਾ ਕਰਜ਼ ਮੁਆਫ਼ ਕਰੇਗੀ।ਨਾਲ ਹੀ ਉਨਾ ਨੇ ਇਹ ਕਿਹਾ ਕਿ ਕਾਂਗਰਸ ਤੇ ਕੈਪਟਨ ਦਾ ਵਾਅਦਾ ਤਾਂ ਨਵੇਂ ਮੁੱਖ ਮੰਤਰੀ ਨੂੰ ਵੀ ਯਾਦ ਹੋਵੇਗਾ?