GTA News Media

Top Info Bar
22.1°C Toronto Loading date...
India Punjab

PMਮੋਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਰੀ ਸਾਹਿਬ ਲੈ ਕੇ ਆਏ ਅਮਰੀਕਾ ਤੋ

PMਮੋਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਰੀ ਸਾਹਿਬ ਲੈ ਕੇ ਆਏ ਅਮਰੀਕਾ ਤੋ
Share this post via:

ਅੰਮ੍ਰਿਤਸਰ – ਬੀਤੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੇ ਦੌਰੇ ਤੇ ਗਏ ਸਨ, ਤੇ ਅਮਰੀਕਾ ਦੇ ਪ੍ਰਧਾਨ ਮੰਤਰੀ ਜੋ ਬਾਈਡੇਨ ਨੇ 157 ਕਲਾ ਕ੍ਰਿਤੀਆਂ ਮੋਦੀ ਨੂੰ ਗਿਫਟ ਦੇ ਰੂਪ ‘ਚ ਦਿੱਤੀਆ ਸਨ।ਸੂਤਰਾਂ ਨੇ ਇਹ ਕਿਹਾ ਹੈ ਕਿ ਇਹ ਕਲਾ ਕ੍ਰਿਤੀਆਂ  ਚੋਰੀ ਜ਼ਰੀਏ ਅਮਰੀਕਾ ਪਹੁੰਚੀਆਂ ਸਨ।ਤੇ ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਸੰਸਕ੍ਰਿਤਕ ਵਸਤੂਆਂ ਦੇ ਨਾਜਾਇਜ਼ ਕਾਰੋਬਾਰ, ਚੋਰੀ ਤੇ ਸਮੱਗਲੰਿਗ ਨਾਲ ਨਜਿੱਠਣ ਲਈ ਯਤਨਾਂ ਨੂੰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟ ਵੀ ਕੀਤੀ ਹੈ।

ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਿਰੀ ਸਾਹਿਬ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਜੋ ਸਿਰੀ ਸਾਹਿਬ ਪ੍ਰਧਾਨ ਮੰਤਰੀ ਦੁਰਲੱਭ ਕਲਾ ਕ੍ਰਿਤੀਆਂ ਦੇ ਨਾਲ ਲੈ ਕੇ ਆਏ ਹਨ, ਉਸ ਉੱਪਰ ਫਾਰਸੀ ‘ਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਾਂ ਵੀ ਉਕਰਿਆ ਹੋਇਆ ਹੈ। ਇਸ ਸਿਰੀ ਸਾਹਿਬ ਤੇ ਅਠਾਰਵੀਂ ਸਦੀ ਉੱਕਰੀ ਹੋਈ ਹੈ, ਜੋ ਕਿ ਇਤਿਹਾਸਕਾਰਾਂ ਅਨੁਸਾਰ ,ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1644 ਈਸਵੀਂ ਵਿੱਚ ਜੋਤੀ ਜੋਤਿ ਸਮਾ ਗਏ ਸਨ। ਇਸ ਕਰਕੇ ਇਸ ਬਾਰੇ ਖੋਜਕਾਰਾਂ ਨੂੰ ਪੂਰੀ ਪੜਤਾਲ ਕਰਨ ਦੇ ਬਾਅਦ ਹੀ ਕਿਸੇ ਨਤੀਜੇ ਉੱਤੇ ਪਹੁੰਚ ਕੇ ਸਾਬਤ ਕਰਨਾ ਚਾਹੀਦਾ ਹੈ ਕਿ ਇਹ ਸਿਰੀ ਸਾਹਿਬ ਸਚੁਮੱਚ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹੈ।ਤੇ ਜੇ ਹੈ ਤਾਂ ਇਸ ਨੂੰ ਗੁਰੂ ਘਰ ‘ਚ ਹੀ ਰੱਖਣਾ ਚਾਹੀਦਾ ਹੈ।