GTA News Media

Top Info Bar
22.1°C Toronto Loading date...
Canada Featured Toronto/GTA

ਮਹਿੰਗਾਈ ਕਾਰਨ Loblaws ਨੇ ਕਈ ਉਤਪਾਦਾਂ ਦੀਆਂ ਕੀਮਤਾਂ ਦੇ ਵਾਧੇ ‘ਤੇ ਲਾਈ ਰੋਕ

ਮਹਿੰਗਾਈ ਕਾਰਨ Loblaws ਨੇ ਕਈ ਉਤਪਾਦਾਂ ਦੀਆਂ ਕੀਮਤਾਂ ਦੇ ਵਾਧੇ ‘ਤੇ ਲਾਈ ਰੋਕ
Share this post via:

ਟੋਰਾਂਟੋ –  ਮਹਿੰਗਾਈ ਕਾਰਨ ਗਰੌਸਰੀ ਦੀਆਂ ਕੀਮਤਾਂ ‘ਚ ਹੋ ਰਹੇ ਵਾਧੇ ਨੂੰ ਵੇਖਦੇ ਹੋਏ, ਕੈਨੇਡਾ ਦੇ ਸੱਭ ਤੋਂ ਵੱਡੇ ਗਰੌਸਰ Loblaws ਨੇ ਆਪਣੇ ਕਈ ਉਤਪਾਦਾਂ ਦੀਆਂ ਕੀਮਤਾਂ ਦੇ ਵਾਧੇ ‘ਤੇ ਰੋਕ ਲਾ ਦਿੱਤੀ ਹੈ।

Loblaws ਕੰਪਨੀਜ਼ ਲਿਮਟਿਡ ਨੇ ਆਪਣੇ ਮਸ਼ਹੂਰ ਹਾਊਸ ਬ੍ਰੈਂਡ ਦੀਆਂ 1500 ਗਰੌਸਰੀ ਆਈਟਮਾਂ ‘ਤੇ ਕੀਮਤਾਂ ਦੇ ਵਾਧੇ ਉੱਤੇ ਰੋਕ ਲਾ ਦਿੱਤੀ ਹੈ। ਇਨ੍ਹਾਂ ਆਈਟਮਾਂ ਦੇ ਵਾਧੇ ‘ਤੇ 31 ਜਨਵਰੀ, 2023 ਤੱਕ ਰੋਕ ਜਾਰੀ ਰਹੇਗੀ।

ਸੋਮਵਾਰ ਨੂੰ Loblaws ਦੇ ਚੇਅਰਮੈਨ ਤੇ ਪ੍ਰੈਜ਼ੀਡੈਂਟ ਗੈਲਨ ਜੀ ਵੈਸਟਨ ਨੇ ਕਿਹਾ ਕਿ ਇਸ ਸਾਲ ਗਰੌਸਰੀ ਦੀ ਔਸਤ ਬਾਸਕਿਟ ਦੀ ਕੀਮਤ 10% ਤੱਕ ਉੱਪਰ ਜਾ ਚੁੱਕੀ ਹੈ ਜਦਕਿ ਸੇਬ, ਸੂਪ ਤੇ ਚਿੱਪਸ ਆਦਿ ਵਰਗੀਆਂ ਚੀਜ਼ਾਂ ਦੀ ਕੀਮਤ ਦਾ ਤਾਂ ਹੋਰ ਵੀ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਕੀਮਤਾਂ ਕੰਪਨੀ ਦੇ ਕੰਟਰੋਲ ਵਿੱਚ ਵੀ ਨਹੀਂ ਹਨ ਕਿਉਂਕਿ ਫੂਡ ਸਪਲਾਇਰਜ਼ ਵੱਲੋਂ ਹੀ ਕੀਮਤਾਂ ਵਧਾਈਆਂ ਜਾਦੀਆਂ ਹਨ।

ਵੈਸਟਨ ਨੇ ਆਖਿਆ ਕਿ ਹੁਣ Loblaws ਗਰੌਸਰੀ ਚੇਨ ਨੇ ਕੀਮਤਾਂ ਵਿੱਚ ਹੋ ਰਹੇ ਨਜਾਇਜ਼ ਵਾਧੇ ਨੂੰ ਠੱਲ੍ਹ ਪਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਕੀਮਤਾਂ ਉੱਤੇ ਲਾਈ ਗਈ ਇਸ ਰੋਕ ਨਾਲ ਕੈਨੇਡੀਅਨਜ਼ ਨੂੰ ਕਾਫੀ ਰਾਹਤ ਵੀ ਮਿਲੇਗੀ।