GTA News Media

Top Info Bar
22.1°C Toronto Loading date...
Toronto/GTA

ਐਲੀਮੈਂਟਰੀ ਸਕੂਲ ‘ਚ ਚਾਕੂ ਮਾਰੇ ਜਾਣ ਤੋਂ ਬਾਅਦ ਔਰਤ ਜਖਮੀ

ਐਲੀਮੈਂਟਰੀ ਸਕੂਲ ‘ਚ ਚਾਕੂ ਮਾਰੇ ਜਾਣ ਤੋਂ ਬਾਅਦ ਔਰਤ ਜਖਮੀ
Share this post via:

ਈਸਟ ਡੈਨਫੋਰਥ ਖੇਤਰ (East Danforth area) ਵਿੱਚ ਇੱਕ ਐਲੀਮੈਂਟਰੀ ਸਕੂਲ ‘ਚ ਸਵੇਰੇ-ਸਵੇਰੇ ਚਾਕੂ ਮਾਰੇ ਜਾਣ ਤੋਂ ਬਾਅਦ ਇੱਕ ਨੌਜਵਾਨ ਔਰਤ ਨੂੰ ਜਾਨਲੇਵਾ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।

ਅਧਿਕਾਰੀਆਂ ਨੂੰ  ਸਵੇਰੇ 4:42 ਵਜੇ ਡਾਨਫੋਰਥ ਐਵੇਨਿਊ ਅਤੇ ਪੈਟਰੀਸ਼ੀਆ ਡਰਾਈਵ ਦੇ ਖੇਤਰ ਵਿੱਚ ਬੁਲਾਇਆ ਗਿਆ।

ਪੁਲਿਸ ਅਨੁਸਾਰ ਗਲੇਡਹਿਲ ਜੂਨੀਅਰ ਪਬਲਿਕ ਸਕੂਲ (Gledhill Junior Public School) ਦੇ ਪਿਛਲੇ ਵਿਹੜੇ ਵਿੱਚ ਜ਼ੁਬਾਨੀ ਤਕਰਾਰ ਵਧਣ ਨਾਲ ਗੱਲ ਚਾਕੂ ਮਾਰਨ ਤੱਕ ਪਹੁੰਚ ਗਈ ।

ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਜਵਾਨ ਬਾਲਗ ਔਰਤ ਨੂੰ ਜਾਨਲੇਵਾ ਹਾਲਤ ਵਿੱਚ ਹਸਪਤਾਲ ਪਹੁੰਚਾਇਆ।

ਪੁਲਿਸ ਵੱਲੋਂ ਜਾਂਚ ਦੌਰਾਨ ਇਲਾਕੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

 

ਇਹ ਸਪੱਸ਼ਟ ਨਹੀਂ ਹੈ ਕਿ ਪੁਲਿਸ ਕਿੰਨੀ ਦੇਰ ਮੌਕੇ ‘ਤੇ ਰਹੇਗੀ। ਸੰਭਾਵਿਤ ਗ੍ਰਿਫਤਾਰੀਆਂ ਜਾਂ ਸ਼ੱਕੀਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।