ਮਿਸੀਸਾਗਾ ‘ਚ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ 2 ਜ਼ਖ਼ਮੀ
ਮਿਸੀਸਾਗਾ ਵਿੱਚ ਟਰਾਂਸਪੋਰਟ ਟਰੱਕ ਨਾਲ ਵਾਹਨ ਦੀ ਟੱਕਰ ਵਿੱਚ ਇੱਕ ਆਦਮੀ ਅਤੇ ਔਰਤ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ।
ਇਹ ਘਟਨਾ ਸਵੇਰੇ 6:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਮੈਥੇਸਨ ਬੁਲੇਵਾਰਡ ਈਸਟ ਅਤੇ ਕ੍ਰੀਕਬੈਂਕ ਡਰਾਈਵ ‘ਤੇ ਵਾਪਰੀ।
ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਇੱਕ ਕਾਰ ਟਰੈਕਟਰ ਟਰੇਲਰ ਦੇ ਹੇਠਾਂ ਚਲੀ ਗਈ, ਜਿਸ ਵਿੱਚ ਦੋ ਲੋਕ ਫਸ ਗਏ ਸਨ ਅਤੇ ਉਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਗੱਡੀ ਵਿੱਚੋਂ ਕੱਢਿਆ ਗਿਆ।
ਪੀਲ ਰੀਜਨਲ ਪੈਰਾਮੈਡਿਕ ਸਰਵਿਸਿਜ਼ ਨੇ ਕਿਹਾ ਕਿ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਵਿੱਚ ਲਿਜਾਇਆ ਗਿਆ।
ਪੁਲਿਸ ਟੱਕਰ ਦੀ ਜਾਂਚ ਕਰ ਰਹੀ ਹੈ।