GTA News Media

Top Info Bar
22.1°C Toronto Loading date...
Punjab

ਪੰਜਾਬ ‘ਚ ਵੀ ਬਣੇਗਾ ਸੱਚਾ ਸੌਦਾ ਸਿਰਸਾ ਵਰਗਾ ਡੇਰਾ, ਰਾਮ ਰਹੀਮ ਨੇ ਕੀਤਾ ਐਲਾਨ

ਪੰਜਾਬ ‘ਚ ਵੀ ਬਣੇਗਾ ਸੱਚਾ ਸੌਦਾ ਸਿਰਸਾ ਵਰਗਾ ਡੇਰਾ, ਰਾਮ ਰਹੀਮ ਨੇ ਕੀਤਾ ਐਲਾਨ
Share this post via:

ਜੇਲ੍ਹ ਤੋਂ 40 ਦਿਨਾਂ ਲਈ ਪੈਰੋਲ ‘ਤੇ ਬਾਹਰ ਆਏ ਗੁਰਮੀਤ ਰਾਮ ਰਹੀਮ ਨੇ ਆਨਲਾਈਨ ਸਤਿਸੰਗ ਕੀਤੀ। ਗੁਰਮੀਤ ਰਾਮ ਰਹੀਮ ਨੇ ਆਨਲਾਈਨ ਨਾਮ ਚਰਚਾ ਦੌਰਾਨ ਐਲਾਨ ਕੀਤਾ ਕਿ ਹੁਣ ਸੱਚਾ ਸੌਦਾ ਸਿਰਸਾ ਵਰਗਾ ਡੇਰਾ ਸੁਨਾਮ ਵਿੱਚ ਵੀ ਬਣਾਇਆ ਜਾਵੇਗਾ ।

ਦਰਅਸਲ, ਇਸ ਗੱਲਬਾਤ ਦੌਰਾਨ ਡੇਰਾ ਪ੍ਰੇਮੀਆਂ ਨੇ ਰਾਮ ਰਹੀਮ ਦੇ ਸਾਹਮਣੇ ਸੁਨਾਮ ਨਾਮ ਚਰਚਾ ਘਰ ਨੂੰ ਡੇਰੇ ਵਿੱਚ ਤਬਦੀਲ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ‘ਤੇ ਰਾਮ ਰਹੀਮ ਨੇ ਹਾਮੀ ਭਰੀ ਅਤੇ ਡੇਰਾ ਪ੍ਰਬੰਧਕਾਂ ਨੂੰ ਜਲਦ ਹੀ ਸੁਨਾਮ ਵਿੱਚ ਸਿਰਸਾ ਵਰਗਾ ਡੇਰਾ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।