ਪੁਲਿਸ ਨੇ ਦੱਸਿਆ ਕਿ ਬਰੈਂਪਟਨ ਵਿੱਚ ਇੱਕ ਡੰਪ ਟਰੱਕ ਦੇ ਪਲਟ ਜਾਣ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਸ਼ੁੱਕਰਵਾਰ ਦੁਪਹਿਰ ਲਗਭਗ 2:45 ਵਜੇ, ਪੀਲ ਖੇਤਰੀ ਪੁਲਿਸ ਨੇ ਇੱਕ ਟਵੀਟ ਰਾਂਹੀਂ ਕਿਹਾ ਕਿ ਇਹ ਘਟਨਾ ਗੋਰ ਰੋਡ ਅਤੇ ਕੈਸਲਮੋਰ ਰੋਡ ਖੇਤਰ ਵਿੱਚ ਵਾਪਰੀ।
ਅਧਿਕਾਰੀਆਂ ਨੇ ਦੱਸਿਆ ਕਿ ਇੱਕ ਡੰਪ ਟਰੱਕ ਪਲਟ ਗਿਆ ਅਤੇ ਟਰੱਕ ਦੇ ਡਰਾਈਵਰ ਨੂੰ ਜਾਨਲੇਵਾ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ।
ਟੱਕਰ ਵਿਚ ਕੋਈ ਹੋਰ ਵਾਹਨ ਸ਼ਾਮਲ ਨਹੀਂ ਸੀ ਅਤੇ ਕੋਈ ਹੋਰ ਜ਼ਖਮੀ ਨਹੀਂ ਹੋਇਆ ਹੈ।
ਪੁਲਿਸ ਨੇ ਕਿਹਾ ਕਿ ਇਲਾਕੇ ਵਿੱਚ ਸੜਕਾਂ ਬੰਦ ਹਨ।
ਇੱਕ ਟਵੀਟ ਰਾਂਹੀਂ ਦੱਸਿਆ ਗਿਆ ਹੈ ਕਿ ਕਿਰਤ ਮੰਤਰਾਲਾ ਘਟਨਾ ਸਥਾਨ ‘ਤੇ ਹਾਜ਼ਰ ਹੈ।
COLLISION/ROAD CLOSURES
– The Gore/ Castlemore Rd #Brampton
– Dump truck tipped over
– Driver taken to trauma centre in life-threatening condition
– No other vehicles involved
– No other injuries
– Ministry of Labour is attending the scene
– Road closures in effect (1/2) pic.twitter.com/YjGUqmRxQP— Peel Regional Police (@PeelPolice) October 21, 2022