GTA News Media

Top Info Bar
22.1°C Toronto Loading date...
Punjab

ਪੀਲ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਦੇ ਵੱਡੇ ਗਿਰੋਹ ਵਿੱਚ $25M ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ

ਪੀਲ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਦੇ ਵੱਡੇ ਗਿਰੋਹ ਵਿੱਚ $25M ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ
Share this post via:

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਕੈਨੇਡਾ-ਅਮਰੀਕਾ ਤਸਕਰੀ ਰਿੰਗ ਦੀ 11 ਮਹੀਨਿਆਂ ਦੀ ਲੰਬੀ ਜਾਂਚ ਤੋਂ ਬਾਅਦ $25 ਮਿਲੀਅਨ ਤੋਂ ਵੱਧ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਉਨ੍ਹਾਂ ਨੇ “Project Zucaritas” ਨਾਮੀ ਜਾਂਚ ਨਾਲ ਸੰਬੰਧਿਤ ਤਸਕਰੀ  ਵਿੱਚ ਪੰਜ ਵਿਅਕਤੀਆਂ ਤੇ ਦੋਸ਼ ਲਗਾਇਆ ਹੈ, ਜਿਨ੍ਹਾਂ ਦੀ ਉਮਰ 27 ਤੋਂ 46 ਸਾਲ ਦੇ ਵਿਚਕਾਰ ਹੈ।

ਇਹ ਪੰਜ ਮੁਲਜ਼ਮ ਕੈਲੇਡਨ, ਬਰੈਂਪਟਨ, ਮਿਸੀਸਾਗਾ ਅਤੇ ਰਿਚਮੰਡ ਹਿੱਲ, ਓਨਟਾਰੀਓ ਦੇ ਰਹਿਣ ਵਾਲੇ ਹਨ। ਪੁਲਿਸ ਦਾ ਦੋਸ਼ ਹੈ ਕਿ ਇਹ ਸਮੂਹ ਅਮਰੀਕਾ ਤੋਂ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਲਿਜਾਣ ਲਈ ਕਾਰੋਬਾਰ ਚਲਾ ਰਿਹਾ ਸੀ।

ਪੰਜਾਂ ਵਿੱਚੋਂ ਚਾਰ ਅਦਾਲਤ ਵਿੱਚ ਪੇਸ਼ ਹੋਏ ਅਤੇ ਉਨ੍ਹਾਂ ਦੀ ਜ਼ਮਾਨਤ ਦੀ ਸੁਣਵਾਈ ਹੋਈ ਅਤੇ ਇੱਕ ਅਮਰੀਕੀ ਨਸ਼ੀਲੇ ਪਦਾਰਥਾਂ ਦੇ ਸਾਜ਼ਿਸ਼ ਕਾਨੂੰਨਾਂ ਦੀ ਉਲੰਘਣਾ ਲਈ ਇਲੀਨੋਇਸ ਦੇ ਉੱਤਰੀ ਜ਼ਿਲ੍ਹੇ ਦੁਆਰਾ ਜਾਰੀ ਵਾਰੰਟ ‘ਤੇ ਅਮਰੀਕਾ ਵਿੱਚ ਹਿਰਾਸਤ ਵਿੱਚ ਹੈ। ਪੀਲ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ 182 ਕਿੱਲੋ ਮੈਥਾਮਫੈਟਾਮਾਈਨ, 166 ਕਿੱਲੋ ਕੋਕੀਨ ਤੇ 38 ਕਿੱਲੋ ਕੈਟਾਮਾਈਨ ਬਰਾਮਦ ਕੀਤੀ ਗਈ। ਜਿਸ ਦੀ ਅੰਦਾਜ਼ਨ ਕੀਮਤ $25.25 ਮਿਲੀਅਨ ਬਣਦੀ ਹੈ। ਅਧਿਕਾਰੀਆਂ ਨੇ ਕੈਨੇਡੀਅਨ ਮੁਦਰਾ ਵਿੱਚ ਲਗਭਗ 70,000 ਡਾਲਰ ਜ਼ਬਤ ਕੀਤੇ ਪਰ ਕੋਈ ਹਥਿਆਰ ਬਰਾਮਦ ਨਹੀਂ ਕੀਤੇ।

ਇਸ ਮਾਮਲੇ ਵਿੱਚ ਹੇਠ ਲਿਖੇ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ :

· ਕੇਲਡਨ ਦੇ 46 ਸਾਲਾ ਖਲੀਲਉੱਲ੍ਹਾ ਆਮਿਨ ਨੂੰ ਪਾਬੰਦੀਸ਼ੁਦਾ ਪਦਾਰਥ ਦੀ ਸਮਗਲਿੰਗ ਦੇ ਦੋ ਮਾਮਲਿਆਂ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ।
· ਬਰੈਂਪਟਨ ਦੇ 28 ਸਾਲਾ ਜਸਪ੍ਰੀਤ ਸਿੰਘ ਨੂੰ ਪਾਬੰਦੀਸੁ਼ਦਾ ਪਦਾਰਥ ਦੀ ਸਮਗਲਿੰਗ ਕਰਨ ਦੇ ਇੱਕ ਮਾਮਲੇ ਤੇ ਜੁਰਮ ਨਾਲ ਹਾਸਲ ਕੀਤੀ ਪ੍ਰਾਪਰਟੀ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ।
· ਰਿਚਮੰਡ ਹਿੱਲ ਦੇ 27 ਸਾਲਾ ਰੇਅ ਆਈਪੀ ਨੂੰ ਪਾਬੰਦੀਸ਼ੁਦਾ ਪਦਾਰਥ ਸਮਗਲਿੰਗ ਦੇ ਇਰਾਦੇ ਨਾਲ ਕੋਲ ਰੱਖਣ ਦੇ ਚਾਰ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ।
· ਮਿਸੀਸਾਗਾ ਦੇ 27 ਸਾਲਾ ਰਵਿੰਦਰ ਬੋਪਾਰਾਏ ਨੂੰ ਜੁਰਮ ਨਾਲ ਹਾਸਲ ਕੀਤੀ ਪ੍ਰਾਪਰਟੀ ਰੱਖਣ ਦੇ ਇੱਕ ਮਾਮਲੇ ਤੇ ਪਾਬੰਦੀਸ਼ੁਦਾ ਪਦਾਰਥ ਸਮਗਲ ਕਰਨ ਦੇ ਇੱਕ ਮਾਮਲੇ ਵਿੱਚ ਚਾਰਜ ਕੀਤਾ ਗਿਆ।
· ਕੇਲਡਨ ਦੇ 38 ਸਾਲਾ ਗੁਰਦੀਪ ਗਾਖਲ ਨੂੰ ਪਾਬੰਦੀਸ਼ੁਦਾ ਪਦਾਰਥ ਦੀ ਸਮਗਲਿੰਗ ਦੇ ਇੱਕ ਮਾਮਲੇ ਵਿੱਚ ਚਾਰਜ ਕੀਤਾ ਗਿਆ।