(ਕੁਲਤਰਨ ਸਿੰਘ ਪਧਿਆਣਾ) ਬਰੈਂਪਟਨ,ਉਨਟਾਰੀਓ: ਪੀਲ ਰੀਜਨਲ ਪੁਲਿਸ ਵੱਲੋ ਪ੍ਰੋਜੈਕਟ ਜ਼ੁਕਾਰਿਤਾਸ ( Zucaritas) ਤਹਿਤ 25 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਕੀਤੇ ਗਏ ਹਨ । ਇਸ ਮਾਮਲੇ ਚ ਤਿੰਨ ਪੰਜਾਬੀਆ ਸਮੇਤ ਪੰਜ ਜਣੇ ਗ੍ਰਿਫਤਾਰ ਅਤੇ ਚਾਰਜ ਕੀਤੇ ਗਏ ਹਨ।
ਇਸ ਮਾਮਲੇ ਚ ਗ੍ਰਿਫਤਾਰ ਅਤੇ ਚਾਰਜ਼ ਹੋਣ ਵਾਲੇ ਸ਼ਕੀਆ ਚ ਬਰੈਂਪਟਨ ਤੋਂ ਜਸਪ੍ਰੀਤ ਸਿੰਘ (28), ਮਿਸੀਸਾਗਾ ਤੋਂ ਰਵਿੰਦਰ ਬੋਪਾਰਾਏ (27) ,ਕੈਲੇਡਨ ਤੋ ਗੁਰਦੀਪ ਗਾਖਲ (38) ਤੇ ਖਲੀਲੁੱਲਾ ਅਮੀਨ(46) ਅਤੇ ਰਿਚਮੰਡ ਹਿਲ ਤੋ ਰੇਅ ਇਪ (27) ਸ਼ਾਮਲ ਹਨ। ਇਸ ਬਰਾਮਦਗੀ ਚ ਦੋ ਬਿਜਨਸ ਅਦਾਰਿਆ ਦੀ ਸ਼ਮੂਲੀਅਤ ਵੀ ਦੱਸੀ ਗਈ ਹੈ ਜਿੰਨਾ ਚ ਮਿਲਟਨ ਨਾਲ ਸਬੰਧਤ ਨਾਰਥ ਕਿੰਗ ਲੌਜੀਸਿਟਕ( North King Logistics, 50 steeles avenue ,Milton ) ਅਤੇ ਮਿਸੀਸਾਗਾ ਨਾਲ ਸਬੰਧਤ ਫਰੈੰਡਜ਼ ਫਰਨੀਚਰ (Friends Furniture,2835 Argentia Rd ,Mississauga) ਦੇ ਨਾਮ ਸ਼ਾਮਿਲ ਹਨ।
ਪੁਲਿਸ ਵੱਲੋ 11 ਮਹੀਨੇ ਚਲਾਏ ਗਏ ਅਪ੍ਰੇਸ਼ਨ ਚ 182 ਕਿਲੋ ਮੈਥਾਮਫੇਟਾਮਾਈਨ, 166 ਕਿਲੋ ਕੋਕੀਨ ਅਤੇ 38 ਕਿਲੋ ਕੇਟਾਮਿਨ ਦੀ ਬਰਾਮਦਗੀ ਕੀਤੀ ਗਈ ਹੈ। ਇਸ ਮਾਮਲੇ ਚ ਵੱਖ-ਵੱਖ ਸੁਰੱਖਿਆ ਏਜੰਸੀਆ ਦੇ ਨਾਲ ਅਮਰੀਕਾ ਦੀ ਹੋਮਲੈੰਡ ਸਿਕਿਉਰਿਟੀ ਇਨਵੈਸਟੀਗੇਸ਼ਨ ਏਜੰਸੀ ਵੀ ਸ਼ਾਮਲ ਸੀ, ਇਹ ਪ੍ਰੋਜੈਕਟ ਨਵੰਬਰ 2021 ਚ ਸ਼ੁਰੂ ਕੀਤਾ ਗਿਆ ਸੀ।