GTA News Media

Top Info Bar
22.1°C Toronto Loading date...
Health

ਜੇਕਰ ਤੁਸੀਂ ਵੀ ‘ਸੁੱਕੀ ਖੰਘ’ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਜੇਕਰ ਤੁਸੀਂ ਵੀ ‘ਸੁੱਕੀ ਖੰਘ’ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
Share this post via:

ਮੌਸਮ ‘ਚ ਬਦਲਾਅ ਆਉਣ ਕਾਰਨ ਖੁਸ਼ਕ ਖੰਘ ਹੋਣਾ ਆਮ ਗੱਲ ਹੈ। ਇਸ ਬਿਮਾਰੀ ਵਿਚ ਬਲਗਮ ਨਹੀਂ ਬਣਦਾ ਅਤੇ ਗਲੇ ਵਿਚ ਦਰਦ ਵੀ ਹੁੰਦਾ ਹੈ। ਮੌਸਮ ਦੇ ਇਸ ਬਦਲਾਅ ਦੌਰਾਨ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।  ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਤੁਸੀਂ  ਇਸ ਤੋਂ ਛੁਟਕਾਰਾ ਪਾ ਸਕਦੇ ਹੋ।

ਆਓ ਜਾਣਦੇ ਹਾਂ ਕਿ ਤੁਸੀਂ ਕਿਹੜੇ ਘਰੇਲੂ ਉਪਾਅ ਕਰ ਸਕਦੇ ਹੋ:

1.ਤੁਲਸੀ

ਤੁਲਸੀ ਖੰਘ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਤੁਲਸੀ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਪੀਣ ਨਾਲ ਤੁਸੀਂ ਸੁੱਕੀ ਖਾਂਸੀ ਤੋਂ ਛੁਟਕਾਰਾ ਪਾ ਸਕਦੇ ਹੋ।

2.ਸ਼ਹਿਦ

ਸ਼ਹਿਦ ਤਾਂ ਬਹੁਤ ਖਾਧਾ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਮਦਦ ਨਾਲ ਤੁਸੀਂ ਖੁਸ਼ਕ ਖੰਘ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਮੁਲੇਠੀ ਪਾਊਡਰ ਨੂੰ ਸ਼ਹਿਦ ਦੇ ਨਾਲ ਚੰਗੀ ਤਰ੍ਹਾਂ ਮਿਲਾਓ, ਖਾਣਾ ਖਾਣ ਤੋਂ ਬਾਅਦ ਇਸ ਮਿਸ਼ਰਣ ਦਾ ਸੇਵਨ ਕਰੋ। ਇਸ ਨਾਲ ਨਾ ਸਿਰਫ਼ ਸੁੱਕੀ ਖਾਂਸੀ ਠੀਕ ਹੋਵੇਗੀ ਸਗੋਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।

3. ਕੋਸਾ ਪਾਣੀ
ਲੂਣ ਵਾਲੇ ਕੋਸੇ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਦਾ ਦਰਦ ਅਤੇ ਖੰਘ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਬਹੁਤ ਆਰਾਮ ਮਿਲਦਾ ਹੈ। ਇਸਦੇ ਲਈ ਇੱਕ ਗਲਾਸ ਗਰਮ ਪਾਣੀ ‘ਚ ਕਾਲਾ ਨਮਕ ਪਾ ਕੇ ਗਰਾਰੇ ਕਰੋ। ਇਸ ਨਾਲ ਸਮੱਸਿਆ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।

4.ਹੀਂਗ

 ਸੁੱਕੀ ਖੰਘ ਵਿੱਚ  ਹੀਂਗ ਆਰਾਮ ਦਿੰਦੀ ਹੈ। ਇਸ ਵਿਚ ਮੌਜੂਦ ਐਂਟੀ-ਇੰਫਲੇਮੇਟਰੀ ਖੰਘ ਤੋਂ ਰਾਹਤ ਦਿਵਾਉਂਦੀ ਹੈ। ਅਦਰਕ ਦੇ ਪੇਸਟ ਵਿੱਚ ਇੱਕ ਚੁਟਕੀ ਹੀਂਗ ਮਿਲਾ ਕੇ ਖਾਓ। 

5.ਗਰਮ ਦੁੱਧ

ਗਰਮ ਦੁੱਧ ਨੂੰ ਹੌਲੀ-ਹੌਲੀ ਪੀਣ ਨਾਲ ਸੁੱਕੀ ਖਾਂਸੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ।