ਐਲੋਨ ਮਸਕ ਦੇ ਆਉਣ ਤੋਂ ਬਾਅਦ ਟਵਿੱਟਰ ਦੇ ਮੁਲਾਜ਼ਮਾਂ ਦੀ ਹੋ ਰਹੀ ਛਾਂਟੀ ਦੇ ਪ੍ਰਭਾਵ ਹੇਠ ਕੈਨੇਡਾ ਦਾ ਸਟਾਫ਼ ਵੀ ਆ ਗਿਆ ਹੈ। ਆਪਣੇ ਮੁਲਾਜ਼ਮਾਂ ਨੂੰ ਭੇਜੀ ਇੱਕ ਈਮੇਲ ਵਿਚ ਕੰਪਨੀ ਨੇ ਕਿਹਾ ਕਿ ਕੰਪਨੀ ਨੂੰ ਅੱਗੇ ਲੈਕੇ ਜਾਣ ਲਈ ਮੁਲਾਜ਼ਮਾਂ ਦੀ ਛਾਂਟੀ ਜ਼ਰੂਰੀ ਸੀ। ਈਮੇਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਕੁ ਮੁਲਾਜ਼ਮਾਂ ਦੀ ਨੌਕਰੀ ਜਾਏਗੀ, ਪਰ ਕੰਪਨੀ ਤੋਂ ਆਈਆਂ ਪਿਛਲੀਆਂ ਰਿਪੋਰਟਾਂ ਤੋਂ ਸੰਕੇਤ ਮਿਲਦੇ ਹਨ ਕਿ ਐਲੋਨ ਮਸਕ ਦੀ ਸਟਾਫ਼ ਵਿਚ 50 ਤੋਂ 75 ਫ਼ੀਸਦੀ ਕਟੌਤੀ ਦੀ ਯੋਜਨਾ ਹੈ।
ਦੁਨੀਆ ਭਰ ਵਿਚ ਟਵਿੱਟਰ ਦੇ ਕਰੀਬ 7,500 ਮੁਲਾਜ਼ਮ ਹਨ। ਕਰੀਬ 250 ਮੁਲਾਜ਼ਮ ਕੈਨੇਡਾ ਵਿਚ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਟੋਰੌਂਟੋ ਅਤੇ ਵੈਨਕੂਵਰ ਵਿਚ ਹਨ।
ਟਵਿੱਟਰ ਦੇ ਕੈਨੇਡੀਅਨ ਓਪਰੇਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਪੌਲ ਬਰਨਜ਼ ਅਤੇ ਯੂ ਐਸ ਤੇ ਕੈਨੇਡਾ ਲਈ ਟਵਿੱਟਰ ਦੀ ਪਬਲਿਕ ਪੌਲਿਸੀ ਦੀ ਡਾਇਰੈਕਟਰ, ਮਿਸ਼ੈਲ ਔਸਟਿਨ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਟਵਿੱਟਰ ਵਿਖੇ ਸਫ਼ਰ ਸਮਾਪਤੀ ਦਾ ਐਲਾਨ ਕੀਤਾ।
https://twitter.com/paulburns/status/1588513820645134341?ref_src=twsrc%5Etfw%7Ctwcamp%5Etweetembed%7Ctwterm%5E1588513820645134341%7Ctwgr%5E8f691d463e3d07a2ddd7be85bff7b2b5df15ded9%7Ctwcon%5Es1_c10&ref_url=https%3A%2F%2Fici.radio-canada.ca%2Frci%2Fpa%2FE0A999E0A8ACE0A8B0E0A8BEE0A882%2F1930443%2FE0A89FE0A8B5E0A8BFE0A9B1E0A89FE0A8B0-E0A89BE0A8BEE0A882E0A89FE0A980-E0A895E0A988E0A8A8E0A987E0A8A1E0A980E0A885E0A8A8-E0A8B8E0A89FE0A8BEE0A99E
ਕੰਪਨੀ ਵੱਲੋਂ ਸਟਾਫ਼ ਨੂੰ ਭੇਜੀ ਈਮੇਲ ਵਿਚ ਲਿਖਿਆ ਸੀ ਕਿ ਉਹ ਆਪਣੀ ਨੌਕਰੀ ਦੀ ਸਥਿਤੀ ਬਾਰੇ ਘਰ ਜਾਕੇ ਆਪਣੀਆਂ ਨਿਜੀ ਈਮੇਲਾਂ ਚੈੱਕ ਕਰਨ। ਜਿਨ੍ਹਾਂ ਦੀ ਨੌਕਰੀ ਜਾ ਰਹੀ ਹੈ ਉਹਨਾਂ ਨੂੰ ਨਿਜੀ ਈਮੇਲ ਵਿਚ ਖ਼ਬਰ ਪਹੁੰਚ ਜਾਵੇਗੀ, ਅਤੇ ਜਿਹਨਾਂ ਦੀ ਨੌਕਰੀ ਬਰਕਰਾਰ ਹੈ ਉਹਨਾਂ ਨੂੰ ਟਵਿੱਟਰ ਦੇ ਅਧਿਕਾਰਤ ਈਮੇਲ ‘ਤੇ ਸੂਚਿਤ ਕਰ ਦਿੱਤਾ ਜਾਵੇਗਾ।
ਅਮਰੀਕੀ ਕਾਨੂੰਨ ਦੇ ਤਹਿਤ, ਨੌਕਰੀਦਾਤਾਵਾਂ ਨੂੰ 500 ਜਾਂ ਇਸ ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ ਦਾ ਖ਼ੁਲਾਸਾ ਕਰਨ ਦੀ ਲੋੜ ਹੁੰਦੀ ਹੈ।