ਵਾਨ (Vaughan) ‘ਚ ਰਾਤ ਹੋਈ ਟੱਕਰ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਇਹ ਹਾਦਸਾ ਰਦਰਫੋਰਡ ਰੋਡ (Rutherford Road) ਦੇ ਉੱਤਰ ਵਿੱਚ ਹਾਈਵੇਅ 27 ‘ਤੇ ਵਾਪਰਿਆ।
ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ‘ਚ ਸੜਕ ‘ਤੇ ਖਿੱਲਰੇ ਮਲਬੇ ਦੇ ਨਾਲ ਦੋ ਨੁਕਸਾਨੀਆਂ ਕਾਰਾਂ ਦਿਖਾਈ ਦੇ ਰਹੀਆਂ ਹਨ।
ਯੌਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਉਨ੍ਹਾਂ ਜ਼ਖਮੀ ਵਿਅਕਤੀਆਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਟੱਕਰ ਦੀ ਜਾਂਚ ਲਈ ਹਾਈਵੇਅ 27 ਨੂੰ ਦੋਵਾਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਦੁਬਾਰਾ ਖੋਲ੍ਹਿਆ ਗਿਆ ਹੈ।
Three people were taken to hospital after a collision in Vaughan overnight.
The accident happened on Highway 27 north of Rutherford Road.
In the pictures of the incident place, two damaged cars are seen with debris scattered along the roadway.
York Regional Police said three people were taken to hospital. However, there is no information yet about the condition of those injured persons.
Highway 27 was closed in both directions to investigate the collision but has since reopened.