Cowessess First Nation ਭਾਈਚਾਰੇ ਵੱਲੋਂ 21 ਮਿਲੀਅਨ ਦੀ ਰਾਸ਼ੀ ਨਾਲ ਲਗਾਏ ਸੋਲਰ ਪ੍ਰੋਜੈਕਟ ਦੀ ਸ਼ੁਰੂਆਤ
ਕਾਉਐਸਿਸ ਫ਼ਸਟ ਨੇਸ਼ਨਜ਼ ਭਾਈਚਾਰੇ ਵੱਲੋਂ ਰਿਜਾਇਨਾ ਸ਼ਹਿਰ ਵਿੱਚ ਨੇੜੇ ਫ਼ਸਟ ਨੇਸ਼ਨ ਰਿਜ਼ਰਵ ਜ਼ਮੀਨ ‘ਤੇ ਸਥਿਤ ਇਸ ਸੋਲਰ ਪ੍ਰੋਜੈਕਟ ਦੀ ਅਧਿਕਾਰਿਤ ਤੌਰ ‘ਤੇ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਦੀ ਲਾਗਤ 21 ਮਿਲੀਅਨ ਡਾਲਰ ਹੈ। ਇਸਦੇ ਸ਼ੁਰੂ ਹੋਣ ਨਾਲ 10 ਮੈਗਾਵਾਟ ਸੂਰਜੀ ਊਰਜਾ ਦੀ ਸਪਲਾਈ ਪ੍ਰੋਵਿੰਸ਼ੀਅਲ ਗਰਿੱਡ ਨੂੰ ਮਿਲੇਗੀ , ਜਿਸ ਨਾਲ ਸਲਾਨਾ ਕਰੀਬ 2500 ਘਰਾਂ ਨੂੰ ਬਿਜਲੀ ਮਿਲ ਸਕੇਗੀ ।
ਕੈਡਮਸ ਡੀਲੋਰਮ ਨੇ ਕਿਹਾ ਇਹ ਪ੍ਰੋਜੈਕਟ 20 ਸਾਲਾਂ ਦੀ ਆਰਥਿਕ ਖੁਸ਼ਹਾਲੀ ਲਿਆਉਣ ਜਾ ਰਿਹਾ ਹੈ ।
ਇਸ ਪ੍ਰੋਜੈਕਟ ਨੂੰ ਕਾਉਐਸਿਸ ਫ਼ਸਟ ਨੇਸ਼ਨਜ਼ ਭਾਈਚਾਰੇ ਅਤੇ ਐਲੀਮੈਂਟਲ ਐਨਰਜੀ ਵਿਚਕਾਰ ਭਾਈਵਾਲੀ ਨਾਲ ਲਗਾਇਆ ਗਿਆ ਹੈ। ਪਲਾਂਟ ਦੁਆਰਾ ਪੈਦਾ ਕੀਤੀ ਬਿਜਲੀ ਨੂੰ ਸਮਝੌਤੇ ਤਹਿਤ ਅਗਲੇ 20 ਸਾਲਾਂ ਲਈ ਸੈਸਕ ਪਾਵਰ ਨੂੰ ਵੇਚਿਆ ਜਾਵੇਗਾ।ਫ਼ੈਡਰਲ ਸਰਕਾਰ ਦੁਆਰਾ ਇਸ ਪ੍ਰੋਜੈਕਟ ਲਈ $18.5 ਮਿਲੀਅਨ ਪ੍ਰਦਾਨ ਕੀਤੇ ਗਏ।