GTA News Media

Top Info Bar
22.1°C Toronto Loading date...
World

ਨਤਾਸਾ ਪਰਕ ਮੁਸਰ ਸਲੋਵੇਨੀਆ ਦੀ ਚੁਣੀ ਗਈ ਪਹਿਲੀ ਮਹਿਲਾ ਰਾਸ਼ਟਰਪਤੀ

ਨਤਾਸਾ ਪਰਕ ਮੁਸਰ ਸਲੋਵੇਨੀਆ ਦੀ ਚੁਣੀ ਗਈ ਪਹਿਲੀ ਮਹਿਲਾ ਰਾਸ਼ਟਰਪਤੀ
Share this post via:

ਸਲੋਵੇਨੀਆ : ਲਿਬਰਲ ਨੇਤਾ ਨਤਾਸਾ ਪਰਕ ਮੁਸਰ ਯੂਰਪੀ ਦੇਸ਼ ਸਲੋਵੇਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੀ ਗਈ ਹੈ। ਉਨ੍ਹਾਂ ਨੇ ਬੀਤੇ ਦਿਨ ਰਾਸ਼ਟਰਪਤੀ ਚੋਣ ਲਈ ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਐਂਜੇ ਲੋਗਰ ਨੂੰ ‘ਰਨ-ਆਫ’ ਵਿਚ ਹਰਾਇਆ। ‘ਰਨ-ਆਫ’ ਇੱਕ ਵੋਟਿੰਗ ਪ੍ਰਣਾਲੀ ਹੈ ਜਿਸ ਵਿੱਚ ਪਹਿਲੇ ਗੇੜ ਵਿੱਚ ਸਭ ਤੋਂ ਵੱਧ ਵੋਟਾਂ ਵਾਲੇ ਦੋ ਉਮੀਦਵਾਰ ਦੂਜੇ ਗੇੜ ਵਿੱਚ ਦਾਖਲ ਹੁੰਦੇ ਹਨ ਅਤੇ ਜੇਤੂ ਉਮੀਦਵਾਰ ਨੂੰ ਵਿਜੇਤਾ ਐਲਾਨਿਆ ਜਾਂਦਾ ਹੈ।

ਰਾਸ਼ਟਰਪਤੀ ਦੇ ਤੌਰ ‘ਤੇ ਮੁਸੇਰ ਦੀ ਚੋਣ ਅਪ੍ਰੈਲ ਵਿਚ ਸਲੋਵੇਨੀਆ ਦੀ ਸੰਸਦੀ ਚੋਣ ਜਿੱਤਣ ਵਾਲੇ ਮੱਧਵਾਦੀ-ਖੱਬੇ ਗੱਠਜੋੜ ਨੂੰ ਹੋਰ ਮਜ਼ਬੂਤ ​​ਕਰੇਗੀ। ਹਾਰ ਸਵੀਕਾਰ ਕਰਦੇ ਹੋਏ ਲੋਗਰ (46) ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੁਸਰ ਚੋਣ ਪ੍ਰਚਾਰ ਦੌਰਾਨ ਦੇਸ਼ ਵਾਸੀਆਂ ਨਾਲ ਕੀਤੇ ਸਾਰੇ ਵਾਅਦਿਆਂ ‘ਤੇ ਖਰਾ ਉਤਰੇਗੀ। 54 ਸਾਲਾ ਮੁਸਰ ਸਲੋਵੇਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ। ਉਹ ਇੱਕ ਮਸ਼ਹੂਰ ਵਕੀਲ ਵੀ ਹੈ, ਜਿਸਨੇ ਸਲੋਵੇਨੀਆ ਵਿੱਚ ਇੱਕ ‘ਕਾਪੀਰਾਈਟ’ ਕੇਸ ਵਿੱਚ ਸਾਬਕਾ ਅਮਰੀਕੀ ਫਸਟ ਲੇਡੀ ਮੇਲਾਨੀਆ ਟਰੰਪ ਦੀ ਨੁਮਾਇੰਦਗੀ ਕੀਤੀ ਹੈ।