ਅੱਜ ਸਵੇਰੇ ਜੀਟੀਏ ਅਤੇ ਦੱਖਣੀ ਓਨਟਾਰੀਓ ਦੇ ਬਹੁਤ ਸਾਰੇ ਹਿੱਸੇ ਦੇ ਆਲੇ-ਦੁਆਲੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਖੇਤਰ ‘ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਤੋਂ ਬਾਅਦ ਸਫਾਈ ਜਾਰੀ ਹੈ।
ਅੱਜ ਸਵੇਰੇ ਟੋਰਾਂਟੋ ਦੇ ਆਲੇ-ਦੁਆਲੇ ਕਈ ਟੱਕਰਾਂ ਦੀਆਂ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਮੰਗਲਵਾਰ ਸਵੇਰ ਤੋਂ GTA ‘ਤੇ ਲਗਭਗ 5 ਤੋਂ 10 ਸੈਂਟੀਮੀਟਰ ਤੱਕ ਬਰਫ ਜੰਮ ਗਈ ਅਤੇ ਰਾਤ ਭਰ ਬਰਫਬਾਰੀ ਜਾਰੀ ਰਹੀ।
ਟੋਰਾਂਟੋ ਵਿੱਚ ਬੁੱਧਵਾਰ ਸਵੇਰੇ, ਤਾਪਮਾਨ -2 ਡਿਗਰੀ ਸੈਲਸੀਅਸ ‘ਤੇ ਰਿਹਾ। ਸ਼ਹਿਰ ਵਿੱਚ ਅੱਜ 2 ਡਿਗਰੀ ਸੈਲਸੀਅਸ ਦੇ ਉੱਚੇ ਪੱਧਰ ਦੀ ਉਮੀਦ ਕੀਤੀ ਜਾ ਰਹੀ ਹੈ, ਪਰ ਰਾਤ ਨੂੰ ਠੰਡੀ ਹਵਾ ਚੱਲਣ ਨਾਲ -7 ਵਰਗੀ ਠੰਡ ਮਹਿਸੂਸ ਹੋਵੇਗੀ ।